ਲੋਕ ਹਵਸ ਦੇ ਇੰਨੇ ਭੁੱਖੇ ਹੋ ਚੁੱਕੇ ਨੇ ਕਿ ਉਨਾਂ ਦੇ ਵੱਲੋਂ ਮਾਸੂਮ ਬੱਚਿਆਂ ਨੂੰ ਵੀ ਆਪਣੇ ਵੈਸ਼ਪੁਣੇ ਦਾ ਸ਼ਿਕਾਰ ਬਣਾਇਆ ਜਾਂਦਾ,, ਲੋਕ ਇਸ ਹੱਦ ਤੱਕ ਡਿੱਗ ਚੁੱਕੇ ਨੇ ਕਿ ਆਪਣੀ ਹਵਸ ਨੂੰ ਮਿਟਾਉਣ ਵਾਸਤੇ ਉਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ,, ਤਾਜਾ ਮਾਮਲਾ ਸਾਹਮਣੇ ਆਇਆ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਤੋਂ ਜਿੱਥੇ ਦੋ ਸਾਲਾਂ ਦੀ ਮਾਸੂਮ ਬੱਚੀ ਦੇ ਨਾਲ 30, 32 ਸਾਲਾਂ ਨੌਜਵਾਨ ਦੇ ਵੱਲੋਂ ਹਵਸ਼ ਦਾ ਸ਼ਿਕਾਰ ਬਣਾਉਣ ਦੀ ਨੀਅਤ ਨਾਲ ਚੁੱਕ ਕੇ ਘਰ ਲੈ ਗਿਆ,, ਬੱਚੀ ਦੇ ਮਾਪੇ ਬੱਚੀ ਨੂੰ ਲੱਭਦੇ ਰਹੇ ਅਤੇ ਫਿਰ ਇੱਕ ਘਰ ਦੇ ਵਿੱਚ ਇਹ ਨੌਜਵਾਨ ਬੱਚੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਲੈ ਕੇ ਬੈਠਾ ਸੀ,, ਜਿੱਥੇ ਲੋਕਾਂ ਨੇ ਅਤੇ ਮਾਪਿਆਂ ਨੇ ਨੌਜਵਾਨ ਦਾ ਮੌਕੇ ਤੇ ਕੁਟਾਪਾ ਕੀਤਾ ਉੱਥੇ ਹੀ ਪੁਲਿਸ ਨੂੰ ਬੁਲਾ ਕੇ ਗ੍ਰਿਫਤਾਰ ਕਰਵਾਇਆ ਗਿਆ,, ਬੱਚੀ ਦੀ ਮਾਂ ਨੇ ਦੱਸਿਆ ਕਿ ਉਸਦੀ ਬੱਚੀ ਗਲੀ ਦੇ ਵਿੱਚ ਖੇਡ ਰਹੇ ਸੀ ਅਤੇ ਜਦੋਂ ਬੱਚੀ ਨਾ ਮਿਲੀ ਤਾਂ ਉਹਨਾਂ ਨੇ ਭਾਲ ਸ਼ੁਰੂ ਕੀਤੀ
ਉੱਥੇ ਹੀ ਬੱਚੀ ਦੇ ਪਿਤਾ ਅਤੇ ਗੁਆਂਡੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਗੁਆਂਢ ਚ ਰਹਿੰਦੇ ਵਿਅਕਤੀ ਵੱਲੋਂ ਅਜਿਹਾ ਸ਼ਰਮਨਾਕ ਕੰਮ ਕੀਤਾ,, ਇਹ ਵਿਅਕਤੀ ਕਮਰੇ ਚ ਬੱਚੀ ਨੂੰ ਲੈ ਕੇ ਬੈਠਾ ਸੀ,,ਦਰਵਾਜ਼ਾ ਖੁੱਲ੍ਹਵਾਉਣ ’ਤੇ ਕਮਰੇ ਅੰਦਰਲਾ ਦ੍ਰਿਸ਼ ਦੇਖ ਮਾਪਿਆਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ,, ਬੱਚੀ ਦੇ ਪਿਤਾ ਨੇ ਕਿਹਾ ਕਿ ਅਸੀਂ ਬੱਚੀ ਦਾ ਮੈਡੀਕਲ ਕਰਵਾਉਣ ਵਾਸਤੇ ਮਾਛੀਵਾੜਾ ਸਾਹਿਬ ਅਤੇ ਸਮਰਾਲਾ ਦੇ ਸਰਕਾਰੀ ਹਸਪਤਾਲ ਗਏ ਪਰ ਸਾਨੂੰ ਉੱਥੇ ਐਮਰਜੈਂਸੀ ਵਾਰ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਜਿਸ ਕਰਕੇ ਬੱਚੀ ਦਾ ਮੈਡੀਕਲ ਨਹੀਂ ਹੋਇਆ,,,,,,,,,
ਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਜਲਦ ਤੋਂ ਜਲਦ ਸਾਰੇ ਠੋਸ ਸਬੂਤ ਇਕੱਠੇ ਕਰਕੇ ਚਲਾਨ ਤਿਆਰ ਕੀਤਾ ਜਾਵੇਗਾ। ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਕੇਸ ਦੀ ਪੈਰਵਾਈ ਮਜ਼ਬੂਤੀ ਨਾਲ ਕੀਤੀ ਜਾਵੇਗੀ। ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਸੋਚ ਵੀ ਨਾ ਸਕੇ।
ਖੈਰ ਇਹੋ ਜਿਹੇ ਦਰਿੰਦਿਆਂ ਦੇ ਖਿਲਾਫ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਨਾਲ ਅਜਿਹੀ ਘਟਨਾ ਬਾਰੇ ਸੋਚ ਵੀ ਨਾ ਸਕੇ, ਪਰ ਦੂਜੇ ਪਾਸੇ ਬੱਚੀ ਦੇ ਪਿਤਾ ਮੁਤਾਬਿਕ ਬੱਚੀ ਦਾ ਮੈਡੀਕਲ ਕਰਵਾਉਣ ਵਾਸਤੇ ਥਾਂ ਥਾਂ ਤੇ ਠੋਕਰਾਂ ਖਾਣੀਆਂ ਪਈਆਂ। ਇੱਥੇ ਵੀ ਸਿਸਟਮ ਤੇ ਸਵਾਲ ਉਡਦੀ ਨੇ ਕਿ ਇੱਕ ਤਾਂ ਪਹਿਲਾਂ ਹੀ ਪਰਿਵਾਰ ਪੀੜਤ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰੀ ਇਸ ਦੋਸ਼ੀ ਦੇ ਖਿਲਾਫ ਕੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….