ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਪੜਦੇ ਬੇਟ ਦਾ, ਜਿੱਥੇ 50 ਸਾਲ ਦਾ ਜੋਗਿੰਦਰ ਸਿੰਘ ਜੂਸ ਦੀ ਰੇਹੜੀ ਲਗਾਉਂਦਾ ਸੀ | ਜੋਗਿੰਦਰ ਸਿੰਘ ਦੇ ਘਰ ਦੇ ਸਾਹਮਣੇ ਉਸਦੇ ਭਤੀਜੇ ਦਾ ਘਰ ਹੈ | ਦੋਵੇਂ ਪਰਿਵਾਰਾਂ ‘ਚ ਅਕਸਰ ਤਕਰਾਰ ਰਹਿੰਦਾ ਸੀ | ਕੁੱਝ ਦਿਨ ਪਹਿਲਾਂ ਹੋਏ ਮਾਮੂਲੀ ਤਕਰਾਰ ਨੇ ਅਜਿਹਾ ਭਿਆਨਕ ਰੂਪ ਅਖਤਿਆਰ ਕੀਤਾ ਕਿ ਜੋਗਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ |

