ਨਾਭਾ ਭਵਾਨੀਗੜ੍ਹ ਰੋਡ ਨੇੜੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਕੋਲ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜ਼ਬਰਦਸਤ ਸੜਕ ਹਾਦਸੇ ਵਿੱਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਇਨੋਵਾ ਕਾਰ ਵਿੱਚ ਕੁੱਲ ਗਿਆਰਾਂ ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ। ਜਿਨ੍ਹਾਂ ਨੂੰ ਪੁਲਸ ਅਤੇ ਐਂਬੂਲੈਂਸ ਚਾਲਕਾਂ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਜਿਸ ਵਿੱਚ ਪਿਓ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ।ਮ੍ਰਿਤਕ ਲੜਕੇ ਦੀ ਉਮਰ ਮਹਿਜ਼ 7 ਸਾਲ ਸੀ ਜਿਸ ਦਾ ਨਾਮ ਗੁਰਲਾਲ ਸਿੰਘ ਸੀ ਅਤੇ ਪਿਤਾ ਦੀ ਉਮਰ 35 ਸਾਲ ਸੀ ਜਿਸ ਦਾ ਨਾਮ ਸੋਮਾ ਸਿੰਘ ਸੀ ।
