Htv Punjabi
Punjab Video

ਭੁੱਲ ਕੇ ਵੀ ਔਰਤਾਂ ਨਾ ਕਰਨ ਆਹ ਕੰਮ

ਕੈਂਸਰ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਤਾਂ ਜੋ ਇਸਦਾ ਇਲਾਜ ਕਰ ਕੇ ਜਾਨ ਬਚਾਈ ਜਾ ਸਕੇ। ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਮਦਦ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਕੁਝ ਕੈਂਸਰ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਸ਼ੁਰੂਆਤ ‘ਚ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ।ਇਨ੍ਹਾਂ ਕੈਂਸਰਾਂ ‘ਚ ਅੰਡਕੋਸ਼ ਦਾ ਕੈਂਸਰ (Ovarian Cancer) ਵੀ ਸ਼ਾਮਲ ਹੈ।

ਇਹ ਓਵਰੀਜ਼ ‘ਚ ਸੈੱਲਾਂ ‘ਚ ਅਸਧਾਰਨ ਮਿਊਟੇਸ਼ਨ ਕਾਰਨ ਹੁੰਦਾ ਹੈ ਤੇ ਪੂਰੇ ਪੇਟ ‘ਚ ਫੈਲ ਸਕਦਾ ਹੈ। ਇਸ ਦੇ ਲੱਛਣ ਕਾਫੀ ਦੇਰ ਨਾਲ ਸਾਹਮਣੇ ਆਉਣੇ ਸ਼ੁਰੂ ਹੁੰਦੇ ਹਨ, ਜਿਸ ਕਾਰਨ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਕਈ ਵਾਰ ਇਲਾਜ ਸ਼ੁਰੂ ਕਰਨ ‘ਚ ਵੀ ਦੇਰੀ ਹੋ ਜਾਂਦੀ ਹੈ। ਇਸੇ ਲਈ ਇਸਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਅੰਡਕੋਸ਼ ਕੈਂਸਰ ਔਰਤਾਂ ‘ਚ 8ਵਾਂ ਸਭ ਤੋਂ ਆਮ ਕੈਂਸਰ ਹੈ, ਜਿਸ ਕਾਰਨ ਲੱਖਾਂ ਔਰਤਾਂ ਆਪਣੀ ਜਾਨ ਗੁਆ ​​ਚੁੱਕੀਆਂ ਹਨ। ਇਸ ਲਈ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕੀ ਹਨ Ovarian Cancer ਦੇ ਲੱਛਣ।

ਕੀ ਹੈ Ovarian Cancer ?
ਔਰਤਾਂ ‘ਚ ਦੋ ਅੰਡਕੋਸ਼ ਪਾਏ ਜਾਂਦੇ ਹਨ ਜੋ ਬੱਚੇਦਾਨੀ ਦੇ ਦੋਵੇਂ ਪਾਸੇ ਸਥਿਤ ਹੁੰਦੇ ਹਨ। ਇਨ੍ਹਾਂ ਵਿਚ ਅੰਡੇ ਸਟੋਰ ਹੁੰਦੇ ਹਨ। ਇਸ ਲਈ ਪ੍ਰਜਨਨ ਸਿਹਤ ਲਈ ਇਹ ਬਹੁਤ ਮਹੱਤਵਪੂਰਨ ਅੰਗ ਹੁੰਦੇ ਹਨ। ਪਰ ਜਦੋਂ ਉਨ੍ਹਾਂ ਦੇ ਸੈੱਲ ਅਸਧਾਰਨ ਦਰ ਨਾਲ ਵਧਣ ਲੱਗਦੇ ਹਨ ਤੇ ਹੋਰ ਸਿਹਤਮੰਦ ਸੈੱਲਾਂ ਤੇ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ, ਤਾਂ ਉਸ ਸਥਿਤੀ ਨੂੰ ਅੰਡਕੋਸ਼ ਕੈਂਸਰ ਕਿਹਾ ਜਾਂਦਾ ਹੈ।ਇਹ ਕੈਂਸਰ ਕਾਫ਼ੀ ਗੰਭੀਰ ਹੁੰਦਾ ਹੈ ਜੋ ਅੰਡਕੋਸ਼ ਤੋਂ ਇਲਾਵਾ ਹੋਰ ਅੰਗਾਂ ‘ਚ ਵੀ ਫੈਲ ਸਕਦਾ ਹੈ। ਇਸ ਲਈ ਇਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਇਸ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ। ਹਾਲਾਂਕਿ, ਇਸਦੇ ਸ਼ੁਰੂਆਤੀ ਪੜਾਅ ‘ਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਇਸ ਲਈ ਨਿਯਮਤ ਸਕ੍ਰੀਨਿੰਗ ‘ਤੇ ਇੰਨਾ ਜ਼ੋਰ ਦਿੱਤਾ ਜਾਂਦਾ ਹੈ। ਇਸ ਲਈ ਜੇਕਰ ਤੁਹਾਡੇ ਕੋਲ ਅੰਡਕੋਸ਼ ਦੇ ਕੈਂਸਰ ਦੇ ਰਿਸਕ ਫੈਕਟਰਜ਼ ਹਨ ਤਾਂ ਡਾਕਟਰ ਤੋਂ ਹਰ ਕੁਝ ਮਹੀਨਿਆਂ ਵਿੱਚ ਮਿਲ ਕੇ ਚੈਕਅਪ ਕਰਵਾਉਣ ‘ਚ ਹੀ ਸਮਝਦਾਰੀ ਹੈ।ਕੀ ਹਨ ਅੰਡਕੋਸ਼ ਕੈਂਸਰ ਦੇ ਲੱਛਣ ?

ਬਲੋਟਿੰਗ ਜਾਂ ਅਕਸਰ ਪੇਟ ‘ਚ ਦਰਦ
ਵਾਰ-ਵਾਰ ਦਸਤ ਜਾਂ ਕਬਜ਼ ਦੀ ਸਮੱਸਿਆ
ਵਾਰ-ਵਾਰ ਪਿਸ਼ਾਬ
ਪੇਟ ਦੇ ਆਕਾਰ ‘ਚ ਵਾਧਾ
ਅਸਧਾਰਨ ਵੈਜਾਈਨਲ ਡਿਸਚਾਰਜ
ਅਨਿਯਮਿਤ ਬਲੀਡਿੰਗ
ਭੁੱਖ ਨਾ ਲੱਗਣਾ
ਭਾਰ ਘਟਣਾ
ਪਿਠਦਰਦ
ਥਕਾਵਟ

ਕਿਵੇਂ ਕਰੀਏ ਬਚਾਅ ?
ਸਿਹਤਮੰਦ ਭੋਜਨ ਖਾਓ- ਆਪਣੀ ਖੁਰਾਕ ‘ਚ ਸਿਹਤਮੰਦ ਭੋਜਨ ਸ਼ਾਮਲ ਕਰੋ, ਜਿਸ ਵਿਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ ਅਤੇ ਐਂਟੀਕਾਰਸੀਨੋਜੇਨਿਕ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਅਨਾਜ, ਸਬਜ਼ੀਆਂ, ਫਲ, ਮੱਛੀ, ਦਹੀ ਆਦਿ ਖਾਓ।

ਰੋਜ਼ਾਨਾ ਕਸਰਤ ਕਰੋ। ਨਿਯਮਤ ਕਸਰਤ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਸ ਲਈ ਹਫ਼ਤੇ ਵਿਚ 5 ਦਿਨ ਘੱਟ ਤੋਂ ਘੱਟ 30 ਮਿੰਟ ਕਸਰਤ ਕਰੋ।
ਸਮੋਕਿੰਗ ਤੇ ਡ੍ਰਿੰਕਿੰਗ ਨਾ ਕਰੋ। ਇਸ ਨਾਲ ਕੈਂਸਰ ਦਾ ਜੋਖ਼ਮ ਕਾਫੀ ਵਧ ਜਾਂਦਾ ਹੈ।

ਡਾਕਟਰ ਤੋਂ ਰੈਗੂਲਰ ਚੈਕਪਅਪ ਕਰਵਾਓ ਤਾਂ ਜੋ ਕੋਈ ਪਰੇਸ਼ਾਨੀ ਹੋਵੇ ਤਾਂ ਉਸ ਦਾ ਸਮਾਂ ਰਹਿੰਦੇ ਪਤਾ ਚੱਲ ਸਕੇ।
ਅੰਡਕੋਸ਼ ਕੈਂਸਰ ਕਿਉਂ ਹੁੰਦਾ ਹੈ ਇਸ ਬਾਰੇ ਕੋਈ ਠੋਸ ਕਾਰਨ ਨਹੀਂ ਪਤਾ ਹੈ। ਪਰ ਆਪਣੀ ਜੀਵਨ ਸ਼ੈਲੀ ‘ਚ ਕੁਝ ਸੁਧਾਰ ਕਰਨ ਨਾਲ ਇਸ ਦੇ ਜੋਖ਼ਮ ਨੂੰ ਘਟਾਉਣ ‘ਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਇਸ ਤੋਂ ਪੂਰੀ ਤਰ੍ਹਾਂ ਨਾਲ ਬਚਾ੍ ਹੋਵੇਗਾ, ਇਹ ਜ਼ਰੂਰੀ ਨਹੀਂ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੈਕਸੀਕੋ ਦੇ ਇੱਕ ਮੇਅਰ ਨੇ ਕਰਵਾਇਆ ਮਗਰਮੱਛ ਨਾਲ ਵਿਆਹ

htvteam

ਆਹ ਦੇਖ ਲਓ ਦੁਕਾਨ ਦੇ ਵਿੱਚ ਬੰਦੇ ਨਾਲ ਕੀ ਹੋ ਗਿਆ

htvteam

ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਨੇ ਕੀਤੀ ਅਜੇਹੀ ਹਰਕਤ, ਨਿਹੰਗ ਸਿੰਘ ਅੰਦਰਲਾ ਸੀਨ ਦੇਖ ਹੋਏ ਹੈਰਾਨ

htvteam

Leave a Comment