ਢੋਲ ਦੇ ਡੱਗੇ ਉੱਤੇ ਆਪਣੇ ਛੋਟੇ-ਛੋਟੇ ਤੇ ਬੇਹੱਦ ਸਮਾਈਲੀ ਫੇਸ ਨਾਲ ਜਦੋਂ ਸਟੇਜ ਉੱਤੇ ਚੜ੍ਹਕੇ ਇਹ 6 ਸਾਲ ਦੀ ਹਰਗੁਣ ਭੰਗੜਾ ਪਾਉਂਦੀ ਐ ਤਾਂ ਦੇਖਣ ਵਾਲੇ ਦਾ ਮੂਡ ਮੱਲੋ-ਮੱਲੀ ਵਧੀਆ ਹੋ ਜਾਂਦਾ ਐ। ਹੋਰ ਤਾਂ ਹੋਰ ਇਸਦੇ ਭੰਗੜੇ ਨੂੰ ਹਰਗੁਣ ਦੀਆਂ ਬੋਲੀਆਂ ਚਾਰ ਚੰਨ ਲੱਗਾ ਦਿੰਦੀਆਂ ਨੇ। 6 ਸਾਲਾ ਹਰਗੁਣ ਸੋਸ਼ਲ ਮੀਡੀਆ ਉੱਤੇ ਭੰਗੜਿਆਂ ਵਾਲੀਆਂ ਵੀਡੀਓਜ਼ ਦੇਖ-ਦੇਖ ਖੁਦ ਹੀ ਥਿਰਕਣ ਲੱਗੀ। ਜਿਸ ਤੋਂ ਬਾਅਦ ਜਦੋਂ ਮਾਂ ਨੇ ਆਪਣੀ ਨੰਨ੍ਹੀ ਪਰੀ ਦੇ ਹੱਥ-ਪੈਰ ਥਿਰਕਦੇ ਦੇਖੇ ਤਾਂ ਉਸਨੇ ਹਰਗੁਣ ਨੂੰ ਭੰਗੜੇ ਵਾਲੇ ਪਾਸੇ ਹੀ ਲਿਜਾਣਾ ਤੈਅ ਕਰ ਲਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਹਰਗੁਣ ਅਨੇਕਾਂ ਇਨਾਮ ਤੇ ਪ੍ਰਤੀਯੋਗਤਾਵਾਂ ਜਿੱਤਕੇ ਆਪਣੇ ਮਾਪਿਆਂ ਸਮੇਤ ਫਰੀਦਕੋਟ ਦਾ ਨਾਂ ਰੌਸ਼ਨ ਕਰ ਚੁੱਕੀ ਐ।
ਉਧਰ ਹਰਗੁਣ ਦਾ ਸੁਪਨਾ ਐ ਕੀ ਉਹ ਵੱਡੀ ਹੋਕੇ ਭੰਗੜਾ ਕੋਚ ਬਣਕੇ ਆਪਣੀ ਅਕੈਡਮੀ ਖੋਲ੍ਹੇ। ਹੁਣ ਸੁਣੋ ਹਰਗੁਣ ਨੂੰ ਭੰਗੜਾ ਸਿਖਾਉਣ ਵਾਲੇ ਉਸਦੇ ਕੋਚ ਦਾ ਇਸ ਨੰਨ੍ਹੀ ਭੰਗੜਾ ਮਾਸਟਰ ਬਾਬਤ ਕੀ ਰਾਏ ਐ। ਸੋ ਦੁਨੀਆ ਦਾ ਪਰਵਾਹ ਛੱਡਕੇ ਜਿਵੇਂ ਹਰਗੁਣ ਦੇ ਮਾਪਿਆਂ ਨੇ ਫੈਸਲਾ ਲਿਆ ਉਹ ਵਾਕਿਏ ਕੀ ਕਾਬਿਲ-ਏ-ਤਾਰੀਫ ਐ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
