Htv Punjabi
Crime Punjab Video

ਮਸੂਮ ਨਾਲ ਨਸ਼ੇ ਧੁੱ/ਤ ਨੌਜਵਾਨ ਦੀ ਕ/ਰ/ਤੂ/ਤ

ਨਾਭਾ ਚ ਨਸ਼ੇ ਚ ਧੁੱਤ ਨੌਜਵਾਨ ਦੀ ਕਰਤੂਤ
3 ਸਾਲਾ ਮਸੂਮ ਨੂੰ ਕਿਡਨੇਪ ਕਰਨ ਦੀ ਕੀਤੀ ਕੋਸ਼ਿਸ਼
ਪਰਿਵਾਰ ਤੇ ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ
ਮੌਕੇ ਤੇ ਸੰਦੀਪ ਪੁਲਿਸ, ਕੀਤਾ ਪੁਲਿਸ ਦੇ ਹਵਾਲੇ

ਪੰਜਾਬ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਵੱਲੋਂ ਅਕਸਰ ਹੀ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਲੋਕ ਹੁਣ ਡਰ ਦੇ ਮਾਹੌਲ ਹੇਠ ਰਹਿ ਰਹੇ ਹਨ ਪਰ ਤਸਵੀਰਾਂ ਨਾਭਾ ਦੇ ਹਿੰਮਤ ਨਗਰ ਦੀਆਂ ਹਨ ਜਿੱਥੇ ਨਸ਼ੇ ਨਾਲ ਧੁੱਤ ਇੱਕ ਨੌਜਵਾਨ ਨੇ ਤਿੰਨ ਸਾਲ ਦੇ ਛੋਟੇ ਬੱਚੇ ਨੂੰ ਹੀ ਕਿਡਨੈਪ ਕਰ ਲਿਆ , ਨਸ਼ੇ ਵਿੱਚ ਧੁੱਤ ਨੌਜਵਾਨ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਮੁਹੱਲੇ ਵਿੱਚ ਲੋਕਾਂ ਨੇ ਉਸ ਨੂੰ ਘੇਰ ਰੱਖਿਆ ਹੈ ਜੋ ਲਹੂ ਨਾਲ ਲਹੂ ਲੋਹਾਨ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਕਿਡਨੈਪ ਕਰਨ ਮੌਕੇ ਨੌਜਵਾਨ ਨੂੰ ਫੜਿਆ ਤਾਂ ਭੱਜਦੇ ਵਕਤ ਗੇਟ ਦੇ ਉੱਪਰੋਂ ਕੁਦਨ ਸਮੇਂ ਲੋਹੇ ਦੀ ਗਰਿਲ ਨਾਲ ਨੌਜਵਾਨ ਬੁਰੀ ਤਰਹਾਂ ਜਖਮੀ ਹੋ ਗਿਆ।

ਉਕਤ ਨੌਜਵਾਨ ਵੱਲੋਂ ਦੋ ਬੱਚਿਆਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚੋਂ ਇੱਕ ਵੱਡੇ ਬੱਚੇ ਨੇ ਮੁਹੱਲੇ ਵਿੱਚ ਰੋਲਾ ਪਾ ਲਿਆ ਤੇ ਜਿਸ ਕਰਕੇ ਮਹੱਲੇ ਦੇ ਨੌਜਵਾਨਾਂ ਨੇ ਕਿਡਨੈਪ ਕਰਨ ਵਾਲੇ ਨੌਜਵਾਨ ਨੂੰ ਘੇਰ ਲਿਆ। ਘਟਨਾ ਸਬੰਧੀ ਲੋਕਾਂ ਵੱਲੋਂ ਤੁਰੰਤ ਥਾਣਾ ਕਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਨਾਂ ਵੱਲੋਂ ਮੌਕੇ ਤੇ ਆ ਕੇ ਫੜੇ ਗਏ ਨੌਜਵਾਨ ਨੂੰ ਜ਼ਖਮੀ ਹਾਲਤ ਹੋਣ ਕਰਕੇ ਪਹਿਲਾਂ ਸਿਵਲ ਹਸਪਤਾਲ ਨਾਬਾ ਭੇਜਿਆ ਗਿਆ ਅਤੇ ਬਾਅਦ ਵਿੱਚ ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ।

ਇਸ ਸਬੰਧੀ ਕਿਡਨੈਪ ਕੀਤੇ ਬੱਚੇ ਦੀ ਦਾਦੀ ਅਤੇ ਪਿਤਾ ਮੁਹੰਮਦ ਤਾਰੀ ਨੇ ਦੱਸਿਆ ਕਿ ਫੜਿਆ ਗਿਆ ਨੌਜਵਾਨ ਪਹਿਲਾ ਹੀ ਨਸ਼ੇ ਵਿੱਚ ਧੁੱਤ ਹੋ ਕੇ ਮਹੱਲੇ ਵਿੱਚ ਫਿਰ ਰਿਹਾ ਸੀ ਜਿਸ ਵੱਲੋਂ ਅਚਾਨਕ ਉਹਨਾਂ ਦੇ ਤਿੰਨ ਸਾਲ ਦੇ ਬੇਟੇ ਨੂੰ ਕਿਡਨੈਪ ਕਰ ਲਿਆ ਪਰ ਨਾਲ ਦੇ ਬੱਚੇ ਵੱਲੋਂ ਅਚਾਨਕ ਰੌਲਾ ਪਾਉਣ ਕਰਕੇ ਮਹੱਲੇ ਦੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਬੱਚੇ ਨੂੰ ਬਚਾ ਲਿਆ। ਉਹਨਾਂ ਦੱਸਿਆ ਕਿ ਉਹ ਨੌਜਵਾਨ ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤੇ ਗੇਟ ਦੀ ਗ੍ਰਿਲ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ ਤੇ ਹੁਣ ਇਹ ਨਸ਼ੇੜੀ ਬੱਚਿਆਂ ਨੂੰ ਵੀ ਕਿਡਨੈਪ ਕਰਨ ਲੱਗੇ ਹਨ ਜਿਸ ਕਰਕੇ ਪੰਜਾਬ ਦੇ ਲੋਕ ਹੁਣ ਸੇਫ ਨਹੀਂ ਹਨ

ਮਹੱਲੇ ਦੇ ਕੌਂਸਲਰ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਕਤ ਨੌਜਵਾਨ ਨੇ ਤਿੰਨ ਸਾਲ ਦੇ ਛੋਟੇ ਬੱਚੇ ਨੂੰ ਕਿਡਨੈਪ ਕਰ ਲਿਆ ਤੇ ਬੜੀ ਮੁਸ਼ਕਿਲ ਨਾਲ ਉਸ ਕੋਲੋਂ ਬੱਚੇ ਨੂੰ ਬਚਾਇਆ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ।

ਇਸ ਮੌਕੇ ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਕਿਹਾ ਕਿ ਲੋਕਾਂ ਨੇ ਇਸ ਨੌਜਵਾਨ ਤੇ ਬੱਚਾ ਕਿਡਨੈਪਡ ਕਰਨ ਦੇ ਦੋਸ਼ ਲਗਾਏ ਹਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨਾਂ ਦੱਸਿਆ ਕਿ ਨੌਜਵਾਨ ਦੇ ਗਿਰਨ ਕਰਕੇ ਗੰਭੀਰ ਸੱਟ ਲੱਗੀ ਹੈ ਜਿਸ ਦਾ ਪਹਿਲਾ ਸਿਵਲ ਹਸਪਤਾਲ ਨਾਭਾ ਵਿਖੇ ਇਲਾਜ ਕੀਤਾ ਜਾਵੇਗਾ। ਤੇ ਬਾਅਦ ਵਿੱਚ ਗੰਭੀਰਤਾ ਨਾਲ ਤਫਤੀਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿੰਡ ਚ ਭੁੱਲਕੇ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਨਾ ਜਾਇਓ

htvteam

ਗਰੀਬ ਲੋਕਾਂ ਦੀ ਜੇਬ ਤੇ ਪਿਆ ਡਾ& ਕਾ…..

htvteam

ਹੁਣੇ ਹੁਣੇ ਸਰਹੱਦੀ ਇਲਾਕਿਆਂ ਚ ਹੋਇਆ ਵੱਡਾ ਐਲਾਨ

htvteam

Leave a Comment