ਅੰਮਿਤਸਰ ਚ ਬਾਬਾ ਬਕਾਲਾ ਸਾਹਿਬ ਸਬ-ਡਵੀਜ਼ਨ ਨਾਲ ਸੰਬੰਧਿਤ ਭਿੰਡਰ ਪਿੰਡ ਦੇ ਗਰੀਬ ਲੋਕਾਂ ਨੇ ਲੋਕ ਇਨਸਾਫ਼ ਪਾਰਟੀ ਦੇ ਆਗੂ ਚਰਨਦੀਪ ਸਿੰਘ ਭਿੰਡਰ ਤੇ ਅਕਾਲੀ ਆਗੂ ਮਨਜਿੰਦਰ ਸਿੰਘ ਭਿੰਡਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਅਸਿਟੈਂਟ ਡਿਪਟੀ ਕਮਿਸ਼ਨਰ ਵਿਕਾਸ ਦੇ ਦਫ਼ਤਰ ਅੱਗੇ ਹੁਮਸ ਭਰੀ ਗਰਮੀ ਵਿੱਚ ਧਰਨਾ ਦਿੱਤਾ।ਧਰਨਾਕਾਰੀਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਜਿਆਦਾਤਰ ਪਰਿਵਾਰਾਂ ਦਾ ਇਕੋ ਇਕ ਬਾਲਿਆਂ ਦੀ ਛੱਤਾਂ ਵਾਲਾ ਜਾਂ ਪੁਰਾਣਾ ਸਿਰਕੀ ਕਾਨਿਆਂ ਦੀ ਛੱਤ ਵਾਲਾ ਕਮਰਾ ਸੀ ਜੋ ਇਸ ਵਾਰ ਜਿਆਦਾ ਬਾਰਿਸ਼ਾਂ ਹੋਣ ਕਾਰਨ ਮੀਂਹ ਦਾ ਪਾਣੀ ਚੋਂਦਾ ਰਿਹਾ ਤਾਂ ਕਈ ਕਮਰਿਆਂ ਦੀਆਂ ਛੱਤਾਂ ਹੀ ਡਿੱਗ ਗਈਆਂ ਹਨ ਅਤੇ ਕਈ ਪਰਿਵਾਰ ਘਰਾਂ ਦਾ ਸਾਮਾਨ ਖੁੱਲੇ ਅਸਮਾਨ ਹੇਠਾਂ ਰੱਖ ਕੇ ਬਿਨ੍ਹਾਂ ਛੱਤ ਤੋਂ ਗੁਜ਼ਾਰਾ ਕਰ ਰਹੇ ਹਾ,,,,,,,,
ਇਹਨਾਂ ਗਰੀਬ ਪਰਿਵਾਰਾਂ ਦੀ ਬਾਂਹ ਫੜਨ ਵਾਲੇ ਲੋਕ ਸੇਵਕ ਆਗੂ ਚਰਨਦੀਪ ਸਿੰਘ ਭਿੰਡਰ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਭਿੰਡਰ ਨੇ ਪ੍ਰੈੱਸ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਕੁਝ ਤਾਂ ਜਿਆਦਾ ਬਾਰਿਸ਼ ਹੋਣ ਕਾਰਨ ਕੁਦਰਤ ਦਾ ਭਾਣਾ ਵਰਤਿਆ ਹੈ ਪਰ ਕੁਝ ਲੋਕਾਂ ਦੀਆਂ ਕੰਧਾਂ ਵਿੱਚ ਤਰੇੜਾਂ ਆਉਣ ਦਾ ਮੁੱਖ ਕਾਰਨ ਭਿੰਡਰ ਪਿੰਡ ਅਤੇ ਲੱਖਾਂ ਸਿੰਘ ਵਾਲਾ ਦੀ ਸਬ ਪੰਚਾਇਤ ਦੀ ਅਤੇ ਪਿੰਡ ਦੇ ਲੱਗੇ ਪ੍ਰਬੰਧਕ ਦੀ ਨਲਾਇਕੀ ਹੈ ਜਿੰਨ੍ਹਾਂ ਨੇ ਕਿ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਮੇਂ ਸਿਰ ਬਾਰਿਸ਼ਾਂ ਤੋਂ ਪਹਿਲਾਂ ਅਤੇ ਹੁਣ ਵੀ ਬਾਰਿਸ਼ਾਂ ਤੋ ਬਾਅਦ ਜੋ ਪਿੰਡ ਦੇ ਦੋ ਛੱਪੜ ਹਨ,ਕੱਚੇ ਨਿਕਾਸੀ ਨਾਲੇ ਹਨ ਦੀ ਸਫ਼ਾਈ ਨਹੀ ਕਰਵਾਈ,,,,,,,,,
ਖੈਰ ਭਾਰੀ ਮੀਂਹ ਕਰ ਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ,, ਜਿੱਥੇ ਕਿਸਾਨਾਂ ਦੀ ਫਸਲ ਤਬਾਹ ਹੋਈ ਐ ਉੱਥੇ ਹੀ ਗਰੀਬ ਪਰਿਵਾਰਾਂ ਦੇ ਘਰ ਢੇਹ ਢੇਰੀ ਹੋ ਗਏ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..