ਪਾਣੀ ਵਿਚੋਂ ਦੀ ਲੰਘਦਿਆਂ ਗੱਡੀਆਂ ਦਾ ਹੋਇਆ ਬੁਰਾ ਹਾਲ
ਪਾਣੀ ਅਤੇ ਟੋਏ ਜਿਆਦਾ ਡੂੰਘੇ ਹੋਣ ਕਾਰਨ ਟੁੱਟੇ ਕਾਰਾਂ ਦੇ ਬੰਪਰ
ਪਾਣੀ ਕਾਰਨ ਦੁਕਾਨਦਾਰਾਂ ਨੂੰ ਕਿਰਾਇਆ ਕੱਢਣਾ ਹੋਇਆ ਮੁਸ਼ਕਿਲ
ਅੱਜ ਭਵਾਨੀਗੜ੍ਹ ਦੇ ਨਾਭਾ ਰੋਡ ਤੇ ਬਾਲਦ ਕੈਂਚੀਆਂ ਵਿਚ ਹੋਈ ਬਰਸ਼ਾਤ ਕਾਰਨ ਖੜੇ ਪਾਣੀ ਵਿਚ ਰਾਹਗੀਰਾਂ ਦੀਆਂ ਗੱਡੀਆਂ ਡੁੱਬ-ਡੁੱਬ ਅਤੇ ਟੁੱਟ ਕੇ ਲੰਘੀਆਂ, ਕਈ ਵਿਅਕਤੀਆਂ ਨੁਕਸਾਨ ਹੋਣ ਤੋਂ ਡਰਦਿਆਂ ਆਪਣੀਆਂ ਕਾਰਾਂ ਵਾਪਸ ਹੀ ਮੋੜ ਲਈਆਂ।
ਜਿਕਰਯੋਗ ਹੈ ਕਿ ਸੜਕ ਵਿਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਇਕ ਸੰਸਥ ਵਲੋਂ ਪੱਕੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਿਸਨੂੰ ਸਰਕਾਰ ਜਲਦੀ ਠੀਕ ਕਰਨ ਦਾ ਵਾਅਦਾ ਕਰਕੇ ਧਰਨਾ ਚੁਕਵਾਇਆ ਗਿਆ ਪਰੰਤੂ ਅੱਜ ਤੱਕ ਕਿਸੇ ਕੋਈ ਸਾਰ ਨਹੀਂ। ਕੰਕਰੀਟ ਲਿਆ ਕੇ ਖੱਡਿਆਂ ਵਿਚ ਸੁੱਟ ਦਿੱਤੀ ਜਿਸ ਨਾਲ ਵਹੀਕਲਾਂ ਦਾ ਵੱਧ ਨੁਕਸਾਨ ਹੋਣ ਲੱਗ ਪਿਆ।
ਲੋਕਾਂ ਵਿਚ ਰੋਸ ਹੈ ਕਿ ਅੱਜ ਸਰਕਾਰ ਬਣੀ ਨੂੰ ਭਾਵੇਂ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ ਪਰੰਤੂ ਵਿਧਾਇਕਾ ਨੇ ਮੁੜਕੇ ਇਸ ਖਸਤਾ ਹਾਲਤ ਬਾਲਦ ਕੈਂਚੀਆਂ ਵਿਚ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
