ਮਾਮਲਾ ਹੈ ਸੰਗਰੂਰ ਦੇ ਪਿੰਡ ਫਲੇੜਾ ਦਾ, ਜਿੱਥੇ ਦੇ 28 ਸਾਲਾਂ ਲਖਵਿੰਦਰ @ ਵਿੱਕੀ ਸ਼ਰਮਾ ਅਤੇ 26 ਸਾਲ ਦਾ ਸੁਖਵਿੰਦਰ @ ਬੱਲਾ ਰਾਮ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦੇ ਸਨ | ਬੀਤੇ ਦਿਨੀ ਮੀਂਹ ਪੈਣ ਤੋਂ ਬਾਅਦ ਦੋਵੇਂ ਭਰਾ ਆਪਣੀਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਖੇਤਾਂ ਵੱਲ ਨੂੰ ਗਏ | ਪਰ ਜਦ ਕਾਫੀ ਦੇਰ ਤੱਕ ਵਾਪਿਸ ਨਾ ਪਰਤੇ ਤਾਂ ਇਹਨਾਂ ਦਾ ਛੋਟਾ ਭਰਾ ਪਤਾ ਕਰਨ ਵਾਸਤੇ ਖੇਤਾਂ ‘ਚ ਜਾਂਦਾ ਹੈ | ਉਹ ਜਿਵੇਂ ਹੀ ਖੇਤਾਂ ਵਿਚਲਾ ਸੀਨ ਦੇਖਦਾ ਹੈ ਚੀਕਾਂ ਮਾਰਨ ਲੱਗ ਜਾਂਦਾ ਹੈ