ਸਾਬਕਾ ਆਈਏਐੱਸ ਦਰਸ਼ਨ ਸਿੰਘ ਮੁਲਤਾਨੀ ਦੇ ਮੁੰਡੇ ਬਲਵੰਤ ਸਿੰਘ ਮੁਲਤਾਨੀ ਦੀ ਕਿੰਡਨੈਪਿੰਗ ਅਤੇ ਕਤਲ ਦੇ ਕੇਸ ‘ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਅਪੀਲ ‘ਤੇ ਮੰਗਲਵਾਰ ਨੂੰ ਮੁਹਾਲੀ ਕੋਰਟ ‘ਚ ਸੁਣਵਾਈ ਦੋ ਦਿਨ ਲਈ ਟਲ ਗਈ ਹੈ। ਕੋਰਟ ਨੇ ਫੈਸਲਾ ਸੁਰੱਖਿਅਤ ਰੱਖਦੇ ਹੋਏ ਤਰੀਖ ਦੋ ਦਿਨ ਬਾਅਦ ਪਾ ਦਿੱਤੀ ਹੈ।
ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਵੀ ਦੋ ਦਿਨ ਦੇ ਲਈ ਰੋਕ ਲਗਾ ਦਿੱਤੀ ਹੈ। ਇਲਜ਼ਾਮ ਹੈ ਕੇ ਕਸਟਿਡੀ ਦੇ ਦੌਰਾਨ ਟਾਰਚਰ ਦੌਰਾਨ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ। ਮਾਮਲੇ ‘ਚ ਦੋ ਪੁਲਿਸ ਅਧਿਕਾਰੀਆਂ ਦੇ ਗਵਾਹ ਬਣਨ ਤੋਂ ਬਾਅਦ ਸੈਣੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।