ਲਓ ਜੀ ਮੁੜ ਤੋਂ ਟੋਲ ਪਲਾਜੇ ਹੋਏ ਮੁਫਤ,, ਲੱਗਦਾ ਇੱਕ ਵਾਰ ਫਿਰ ਟੋਲ ਪਲਾਜਿਆਂ ਚ ਲੱਗਣਗੇ ਕਬੂਤਰਾਂ ਦੇ ਆਲਣੇ,, ਇਹ ਸਾਡਾ ਨਹੀਂ ਕਹਿਣਾ,ਸਗੋਂ ਬੰਦ ਹੋ ਰਹੀ ਟੋਲ ਪਲਾਜ਼ਿਆਂ ਦੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਨੇ,, ਦਾਸ ਦੀ ਹੈ ਕਿ ਕਿਸਾਨੀ ਅੰਦੋਲਨ ਦੋ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਮੁੜ ਤੋਂ ਟੋਲ ਪਲਾਜੇ ਬੰਦ ਕਰਕੇ ਉਹਨਾਂ ਨੂੰ ਮੁਫਤ ਕਰਵਾਇਆ ਜਾ ਰਿਹਾ ਤਾਜ਼ੀਆਂ ਤਸਵੀਰਾਂ ਸਮਰਾਲਾ ਕੁਲਾਲ ਟੋਲ ਪਲਾਜੇ ਤੋਂ ਸਾਹਮਣੇ ਆਈਆਂ। ਜਿੱਥੇ ਕਿਸਾਨਾਂ ਨੇ ਇਕੱਠੇ ਹੋ ਕੇ ਟੋਲ ਨੂੰ ਫਰੀ ਕਰ ਦਿੱਤੇ ਅਤੇ ਆਉਣ ਜਾਣ ਵਾਲੇ ਵਾਹਨਾਂ ਤੋਂ ਕਿਸੇ ਤਰੀਕੇ ਦੀ ਕੋਈ ਪਰਚੀ ਨਹੀਂ ਲਈ ਜਾ ਰਹੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਕਿਸਾਨ ਬਾਡਰਾਂ ਤੇ ਜਾ ਰਹੇ ਨੇ ਉਨਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ।
16 ਫਰਵਰੀ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਸਾਰਾ ਦਿਨ ਪੂਰਾ ਭਾਰਤ ਬੰਦ ਰਹੇਗਾ। ਅਤੇ ਕਿਸਾਨਾਂ ਦੁਆਰਾ ਕੁਝ ਘੰਟੇ ਲਈ ਜਾਮ ਵੀ ਲਗਾਇਆ ਜਾਵੇਗਾ। ਸਿਰਫ ਐਮਰਜੈਂਸੀ ਸੇਵਾਵਾਂ ਜਿਨਾਂ ਦੇ ਵਿੱਚ ਐਂਬੂਲੈਂਸ ਜਾਂ ਫਿਰ ਵਿਆਹ ਵਾਲੀ ਗੱਡੀ ਨੂੰ ਰਾਹਤ ਦਿੱਤੀ ਜਾਵੇਗੀ।
ਸੋ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਹੁਣ ਟੋਲ ਫਰੀ ਕਰਵਾ ਦਿੱਤੇ ਗਏ ਨੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਜਤਾਇਆ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..