ਪੰਜਾਬ ਦੇ ਵਿੱਚ ਮੌਸਮ ਨੇ ਤੋੜੇ 55 ਸਾਲ ਦੇ ਰਿਕਾਰਡ
ਦਿਨ ਦਾ ਤਾਪਮਾਨ ਪਹੁੰਚਿਆ 27 ਡਿਗਰੀ ਦੇ ਨੇੜੇ
ਆਉਂਦੇ ਦਿਨਾਂ ਚ ਫਿਰ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਦੇ ਵਿੱਚ ਲਗਾਤਾਰ ਮੀਹ ਪੈਣ ਕਰਕੇ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮੌਜੂਦਾ ਸਮੇਂ ਦੇ ਵਿੱਚ ਦਿਨ ਦਾ ਤਾਪਮਾਨ 27 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ 26 ਅਗਸਤ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ ਹੈ 55 ਸਾਲ ਦਾ ਤਾਪਮਾਨ ਨੇ ਰਿਕਾਰਡ ਤੋੜਿਆ ਹੈ ਉੱਥੇ ਹੀ ਅੱਜ ਦੇ ਦਿਨ ਲਈ ਕਈ ਇਲਾਕਿਆਂ ਦੇ ਵਿੱਚ ਰੈਡ ਅਲਰਟ ਅਤੇ ਔਰੇੰਜ ਅਲਰਟ ਵੀ ਜਾਰੀ ਕੀਤਾ ਗਿਆ ਸੀ ਪੰਜਾਬ ਮੌਸਮ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਵੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਆਉਂਦੇ ਤਿੰਨ ਚਾਰ ਦਿਨ ਦੇ ਲਈ ਕਿਤੇ ਕਿਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਕਰਕੇ ਲੋਕ ਜਰੂਰ ਇਸ ਗੱਲ ਦਾ ਧਿਆਨ ਰੱਖਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
