Htv Punjabi
Punjab Video

ਮੁੜ ਵਿਗੜੇ ਹਾਲਾਤ, ਲੋਕਾਂ ਨੇ ਛੱਡੇ ਘਰ

ਮੁੜ ਪਾਣੀ ਨੇ ਮਚਾਈ ਤਬਾਹੀ,,ਲੋਕ ਹੋਏ ਬੇਘਰ, ਘਰਾਂ ਚ ਦਾਖ਼ਿਲ ਹੋਇਆ ਪਾਣੀ,,,,,,,,ਹੱਥਾਂ ਚ ਸਮਾਨ ਚੱਕੀ ਫਿਰਦੇ ਲੋਕ, ਲੱਭ ਰਹੇ ਨੇ ਸੁਰੱਖਿਅਤ ਥਾਂ,,,ਮੁੜ ਬਣੇ ਹੜ੍ਹ ਵਰਗੇ ਹਲਾਤ,, ਦੇਖੋ ਹਲਾਤ,,,,,,,,,ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ,,ਗੁਰਦਾਸਪੁਰ-ਮੁਕੇਰੀਆਂ ਰੋਡ ‘ਤੇ ਪੈਂਦੇ ਦਰਿਆ ਬਿਆਸ ਪੁਲ ‘ਤੇ ਪ੍ਰਸ਼ਾਸਨ ਵੱਲੋ ਆਵਾਜਾਈ ਬੰਦ ਕਰ ਦਿਤੀ ਗਈ ਹੈ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਜਾਰੀ,,ਓਥੇ ਲੋਕਾਂ ਦਾ ਕਹਿਣਾ ਕਿ ਪਾਣੀ ਓਹਨਾ ਦੇ ਘਰਾਂ ਚ ਦਾਖ਼ਿਲ ਹੋ ਗਿਆ,,,,,,,ਪਿੰਡ ਲੋਕਾਂ ਦਾ ਕਹਿਣਾ ਕਿ ਪਾਣੀ ਦਾ ਪੱਧਰ ਜਿਆਦਾ ਵੱਧ ਜਿਸ ਕਰਕੇ ਉਹ ਘਰ ਛੱਡਣ ਲਈ ਮਜ਼ਬੂਰ ਨੇ,,,,,,

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੌਕੇ ‘ਤੇ ਪਹੁੰਚ ਕੇ ਖੇਤਰ ਦਾ ਮੁਆਇਨਾ ਕੀਤਾ। ਡੀ.ਸੀ. ਅਗਰਵਾਲ ਦੇ ਹੁਕਮਾਂ ‘ਤੇ ਐਮਰਜੈਂਸੀ ਲਈ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਲਈ ਹੈਲਪਲਾਈਨ ਨੰਬਰ 1800 180 1852 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਰਾਹਗੀਰਾਂ ਨੂੰ ਗੁਰਦਾਸਪੁਰ ਮੁਕੇਰੀਆਂ ਰੋਡ ‘ਤੇ ਦਰਿਆ ਬਿਆਸ ਦੇ ਪੁਲ ਵੱਲ ਨਾ ਜਾਣ ਲਈ ਕਿਹਾ ਹੈ। ਮੁਕੇਰੀਆਂ ਤੋਂ ਗੁਰਦਾਸਪੁਰ ਵਿਚਕਾਰ ਆਉਣ-ਜਾਣ ਲਈ ਲੋਕਾਂ ਨੂੰ ਪਠਾਨਕੋਟ, ਮੀਰਥਲ ਅਤੇ ਦੀਨਾਨਗਰ ਤੋਂ ਹੋ ਕੇ ਜਾਣਾ ਪਵੇਗਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਸ਼੍ਰੀ ਦਰਬਾਰ ਸਾਹਿਬ ਵਿਖੇ ਬਾਹਰੋਂ ਪਹੁੰਚੇ ਬੰਦੇ ਨੇ

htvteam

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਹ ਕੀ ਕਰ ਗਏ

htvteam

Leave a Comment