ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਦੇ ਪਿੰਡ ਸੁਖਣਵਾਲਾ ਦੇ ਰਹਿਣ ਵਾਲੇ ਨੌਜਵਾਨ ਮਨਤਾਰ ਸਿੰਘ ਦੀ ਗੱਲ ਬਾਤ ਇੱਕ ਕੁੜੀ ਨਾਲ ਚੱਲ ਰਹੀ ਸੀ |
ਮਨਤਾਰ ਨੇ ਉਸ ਕੁੜੀ ਨਾਲ ਸਿਨਮੇ ‘ਚ ਫਿਲਮ ਦੇਖਣ ਦਾ ਮਨ ਬਣਾ ਲਿਆ | ਦੋਵੇਂ ਜਣੇ ਬੜੇ ਹੀ ਰੋਮਾਂਟਿਕ ਮੂਡ ‘ਚ ਸਿਨਮੇ ਜਾ ਵੜਦੇ ਨੇ | ਓਧਰ ਕੁੜੀ ਦੇ ਭਰਾ ਦੇ ਕੰਨ ‘ਚ ਕੋਈ ਫੂਕ ਜਾ ਮਾਰਦੈ | ਫੇਰ ਕੀ ਸੀ ਗੁੱਸੇ ਨਾਲ ਭਰੇ ਕੁੜੀ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਦੋਵਾਂ ਜਣਿਆਂ ਨੂੰ ਸਿਨਮੇ ‘ਚੋਂ ਬਾਹਰ ਨਿਕਲਦੇ ਸਾਰ ਹੀ ਘੇਰ ਲਿਆ ਤੇ ਫੇਰ ਜਿੱਥੇ ਪੈਂਦੀ ਐ ਪੈਣ ਦੇ | ਮੁੰਡੇ ਨੂੰ ਕਰ’ਤਾ ਹਾਲੋਂ ਬੇਹਾਲ |
previous post