ਮਾਮਲਾ ਜਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਦੇ ਇਲਾਕੇ ਉੱਚੀ ਘਾਟੀ ਦਾ ਹੈ, ਜਿੱਥੇ ਦੇ ਰਹਿਣ ਵਾਲੇ 4 ਧੀਆਂ ਦੇ ਪਿਤਾ ਨਰੇਸ਼ ਕੁਮਾਰ ਨੇ ਆਪਣੀ ਧੀ ਪਟਿਆਲਾ ਦੇ ਇੱਕ ਨੌਜਵਾਨ ਨਾਲ ਮੰਗੀ ਹੋਈ ਸੀ |
ਦੋਵੇਂ ਪਾਸਿਓਂ ਮਿੱਥੀ ਗਈ ਤਰੀਕ ਦੇ ਅਨੁਸਾਰ ਬੀਤੇ ਦਿਨ ਸਵੇਰੇ 9 ਵਜੇ ਬਰਾਤ ਆਉਣੀ ਸੀ ਪਰ ਬਰਾਤ ਸ਼ਾਮੀ 5 ਵਜੇ ਆਈ | ਬਰਾਤ ਪਹੁੰਚਣ ਤੋਂ ਬਾਅਦ ਮਿਲਣੀ ਕਰਕੇ ਬਰਾਤੀ ਦਾਵਤ ਖਾਣ ਲੱਗ ਪਏ | ਪਰ ਮੁੰਡੇ ਦੀ ਮਾਂ ਤੇ ਉਸਦੇ ਮਾਮੇ ਨੇ ਨਰੇਸ਼ ਕੁਮਾਰ ਨੂੰ ਸਾਈਡ ‘ਤੇ ਲਿਜਾ ਇੱਕ ਅਜਿਹੀ ਗੱਲ ਆਖੀ ਜਿਸ ਤੋਂ ਬਾਅਦ ਉਹ ਖ਼ਾਲੀ ਬਰਾਤ ਲੈ ਵਾਪਿਸ ਮੁੜ ਗਏ |