ਫਿਰੋਜਪੁਰ ਹੀਰਾ ਮੰਡੀ ਵਿਖੇ ਵਿਆਹ ਦੀ ਵਧਾਈ ਲੈਣ ਵਾਸਤੇ ਪਹੁੰਚੇ ਮਹੰਤ
ਵਧਾਈ ਮੰਗਣ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜ ਪਏ
ਇੱਕ ਦੂਜੇ ਦੇ ਮਾਰੀਆਂ ਸੱਟਾ, ਢੋਲਕੀਆਂ ਅਤੇ ਤਲਵਾਰਾਂ ਨਾਲ ਕੀਤਾ ਹਮਲਾ
ਹਮਲੇ ਚ ਚਾਰ ਦੇ ਕਰੀਬ ਜ਼ਖਮੀ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ
ਫਿਰੋਜਪੁਰ ਸ਼ਹਿਰ ਹੀਰਾ ਮੰਡੀ ਵਿਖੇ ਮੁੰਡੇ ਦੇ ਵਿਆਹ ਦੀ ਵਧਾਈ ਮੰਗਣ ਆਏ ਮਹੰਤ ਦੇ ਦੋ ਗੁੱਟ ਆਪਸ ਵਿੱਚ ਭਿੜ ਪਏ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਗੁੱਟ ਹੋਰ ਆਪਣੇ ਨਾਲ ਸਾਥੀ ਲੈ ਕੇ ਆ ਗਏ ਅਤੇ ਇੱਕ ਦੂਜੇ ਦੇ ਉੱਪਰ ਢੋਲਕੀਆਂ ਅਤੇ ਕਿਰਪਾਨਾਂ ਨਾਲ ਵਾਰ ਕੀਤੇ ਗਏ ਸੜਕ ਦੇ ਵਿਚਕਾਰ ਇਕ ਘੰਟੇ ਤੱਕ ਲਗਾਤਾਰ ਵਿਵਾਦ ਚੱਲਦਾ ਰਿਹਾ ਦੋ ਗੁੱਟਾਂ ਨੇ ਇੱਕ ਦੂਜੇ ਉੱਪਰ ਵਧਾਈ ਮੰਗਣ ਦੇ ਆਰੋਪ ਲਗਾਏ ਹਨ ਕੀ ਉਹ ਮੇਰਾ ਇਲਾਕਾ ਹੈ ਤੇ ਦੂਸਰਾ ਗਰੁੱਪ ਇਧਰ ਧੱਕੇ ਨਾਲ ਹੀ ਵਧਾਈ ਮੰਗਣ ਆ ਗਿਆ ਜਿੱਥੇ ਵਧਾਈ ਮੰਗਣ ਨੂੰ ਲੈ ਕੇ ਇੱਕ ਦੂਜੀ ਦੀ ਕੁੱਟਮਾਰ ਕੀਤੀ ਗਈ ਉੱਥੇ ਕੁੱਟਮਾਰ ਦੌਰਾਨ ਦੋਨਾਂ ਧਿਰਾਂ ਦੇ ਤਿੰਨ ਤੋਂ ਚਾਰ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
							previous post
						
						
					
