ਮੁੱਦੇ ਮੂੰਹ ਡਿਗੇ ਸੋਨੇ ਤੇ ਚਾਂਦੀ ਦੇ ਭਾਅ
ਸੋਨਾ 1,92,000 ਤੋਂ ਪਹੁੰਚਿਆ 131000
ਚਾਂਦੀ ਦੇ ਰੇਟਾ ਵਿੱਚ ਵੀ ਲਗਭਗ 50% ਤੋਂ ਜਿਆਦਾ ਗਿਰਾਵਟ
ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਰਹਿਣਗੇ ਸੋਨੇ ਚਾਂਦੀ ਦੇ ਭਾਅ ਦੇਖੋ ਖਾਸ ਰਿਪੋਰਟ
ਸੋਨੇ ਚਾਂਦੀ ਦੇ ਰੇਟਾਂ ਵਿੱਚ ਵੱਡੀ ਫੇਰ ਬਦਲ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇਸ ਸਾਲ ਦੀ ਸ਼ੁਰੂਆਤ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਆਪਣੇ ਸਿਖਰ ਲੇ ਪੱਧਰ ਤੇ ਸਨ ਉੱਥੇ ਹੀ ਬੀਤੇ ਕੁਝ ਸਮੇਂ ਤੋਂ ਸੋਨੇ ਚਾਂਦੀ ਦੇ ਰੇਟਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ। ਜਿਸ ਨੂੰ ਲੈ ਕੇ ਆਮ ਖਰੀਦਦਾਰ ਦੇ ਮਨ ਵਿੱਚ ਵੀ ਡਰ ਸਤਾਉਣ ਲੱਗਾ ਹੈ ਅਤੇ ਸੋਨਾ ਚਾਂਦੀ ਖਰੀਦਣ ਤੋਂ ਪਹਿਲਾਂ ਖਰੀਦਦਾਰ ਵਾਰ-ਵਾਰ ਰੇਟ ਪੁੱਛ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਰੇਟ ਘਟਣ ਵਧਣ ਦੀ ਜਾਣਕਾਰੀ ਲੈਣੀ ਚਾਹੁੰਦਾ ਹੈ । ਰੇਟਾਂ ਉੱਪਰ ਅਸਰ ਕਈ ਚੀਜ਼ਾਂ ਨੇ ਪਾਇਆ ਹੈ ।
ਲੁਧਿਆਣਾ ਸੁਨਿਆਰ ਮਾਰਕੀਟ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੇ ਦੇ ਰੇਟਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਪਿਛਲੇ ਕੁਝ ਮਹੀਨਿਆਂ ਵਿੱਚ ਸੋਨੇ ਦਾ ਭਾਅ ਆਪਣੇ ਸਿਖਰਲੇ ਪੱਧਰ ਤੇ ਸੀ ਲਗਭਗ 1 ਲੱਖ 92000 ਦੇ ਕਰੀਬ ਸੀ ਉੱਥੇ ਹੀ ਲਗਾਤਾਰ ਗਿਰਾਵਟ ਤੋਂ ਬਾਅਦ ਸੋਨੇ ਦਾ ਹੀ ਰੇਟ 1 ਲਖ 31000 ਤੇ ਪਹੁੰਚ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਚਾਂਦੀ ਦੇ ਰੇਟਾਂ ਵਿੱਚ ਤਾਂ 50% ਤੋਂ ਵੀ ਜਿਆਦਾ ਗਿਰਾਵਟ ਦਰਜ ਕੀਤੀ ਗਈ ਹੈ।
ਚਾਂਦੀ ਦੇ ਰੇਟ ਲਗਭਗ 2 ਲੱਖ 3000 ਦੇ ਕਰੀਬ ਹੈ। ਉਹਨਾਂ ਨੇ ਕਿਹਾ ਕਿ ਜੰਗ ਸਮੇਤ ਕਈ ਕਾਰਨ ਹਨ ਜਿਨਾਂ ਕਰਕੇ ਰੇਟਾਂ ਵਿੱਚ ਵੱਡੇ ਫਿਰ ਬਦਲ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਐਮਸੀਐਕਸ ਟਰੇਡ ਮਾਰਕੀਟ ਬੀ ਵੱਡਾ ਅਸਰ ਸੋਨੇ ਚਾਂਦੀ ਦੇ ਰੇਟਾਂ ਉੱਪਰ ਪਾਉਂਦਾ ਹੈ । ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਖਰੀਦਦਾਰੀ ਕਰਨੀ ਹੈ ਤਾਂ ਇਹ ਸਮਾਂ ਸਹੀ ਹੈ ਪਰ ਉਹਨਾਂ ਨੇ ਕਿਹਾ ਕਿ ਆਪਣੀ ਸਮਝ ਨਾਲ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ ਆਪਣੇ ਪੋਰਟਫੋਲੀਓ ਵਿੱਚ ਥੋੜਾ ਬਹੁਤਾ ਇਨਵੈਸਟਮੈਂਟ ਸੋਨੇ ਲਈ ਜਰੂਰ ਰੱਖਣਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
