ਪੰਜਾਬ ਦੇ ਵਿੱਚ ਹਰ ਰੋਜ ਕਿਸੇ ਨਾ ਕਿਸੇ ਥਾਂ ਤੋਂ ਗੁਰੂ ਸਾਬ ਦੀ ਬੇਅਦਬੀ ਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਐ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਐ,,,,ਬੀਤੇ ਦਿਨੀ ਮੋਰਿੰਡਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਫਰੀਦਕੋਟ ਦੇ ਇਕ ਪਿੰਡ ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਹਜੇ ਹਫਤਾ ਵੀ ਨਹੀਂ ਗੁਜਰਿਆ ਤੀਜੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਗੁਦਾਸਪੁਰ ਦੇ ਪਿੰਡ ਸ਼ਹੂਰ ਕਲਾਂ ਤੋਂ ਸਾਹਮਣੇ ਆਇਆ ਐ ਜਿੱਥੇ ਇਕ ਸੁੱਚਾ ਸਿੰਘ ਨਾ ਦੇ ਵਿਅਕਤੀ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ
ਜਿਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ , ਥਾਣਾ ਕਲਾਂਨੌਰ ਪੁੱਜੀ ਸਿੱਖ ਸੰਗਤ ਨੇ ਉਕਤ ਦੋਸ਼ੀ ਸੁੱਚਾ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ,,,,,,,
ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਜਗਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਸੁੱਚਾ ਸਿੰਘ ਦੇ ਖਿਲਾਫ ਮਾਮਲਾ ਦਰਜ਼ ਕਰਕੇ ਆਗਲੀ ਕਾਰਵਾਈ ਸੁਰੂ ਕਰ ਦਿੱਤੀ ਐ ,,,,,, ਇਨਾਂ ਘਟਨਾਵਾਂ ਪਿੱਛੇ ਕਿਸ ਦਾ ਹੱਥ ਐ ਤੇ ਕੀ ਸਾਜ਼ਿਸ ਹੈ ਇਸ ਦੀ ਢੁਗਾਈ ਨਾਲ ਪੜਤਾਲ ਕਰਕੇ ਪਿੱਛੇ ਲੁਕੀਆਂ ਤਾਕਤਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਐ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਲਈ ਸਖਤ ਕਦਮ ਚੁੱਕਣ ਦੀ ਲੋੜ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….