ਜਗਰਾਓਂ ਦੇ ਪਿੰਡ ਮਾਣੂੰਕੇ ਵਿਚ ਵੱਡੀ ਘਟਨਾ
ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਭਤੀਜੇ ਦਾ ਕਤਲ
ਕਬੱਡੀ ਖਿਡਾਰੀ ਗਗਨਦੀਪ ਸਿੰਘ ਨੂੰ ਮਾਰੀਆਂ ਗੋਲੀਆਂ
ਜਗਰਾਉਂ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਹ ਜੋ ਕਿ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਪਤੀਜਾ ਲੱਗਦਾ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ,,ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੋਂ ਤੱਕ ਕਿ ਗਗਨਦੀਪ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਦਰਜਨ ਭਰ ਨੌਜ਼ਵਾਨ ਬੜਕਾਂ ਮਾਰ ਕੇ ਗਗਨਦੀਪ ਦੇ ਘਰ ਦੇ ਬਾਹਰ ਉੱਚੀ ਆਵਾਜ਼ ਵਿਚ ਕਹਿ ਕੇ ਗਏ ਕਿ ਤੁਹਾਡੇ ਮੁੰਡੇ ਨੂੰ ਠੋਕ ਦਿੱਤਾ ਹੈ ਤੇ ਤੁਹਾਡਾ ਮੁੰਡਾ ਖੇਤਾਂ ਵਿਚ ਪਿਆ ਹੈ।
ਕਬੱਡੀ ਖਿਡਾਰੀ ਗਗਨਦੀਪ ਸਿੰਘ ਨੇ ਘਰ ਦੇ ਪਿੰਡ ਦੇ ਹੋਰ ਮੁੰਡਿਆਂ ਨਾਲ ਖੇਤਾਂ ਵਿਚ ਲਹੂਲੁਹਾਨ ਹੋਏ ਪਏ ਗਗਨਦੀਪ ਸਿੰਘ ਨੂੰ ਚੱਕ ਕੇ ਸਿਵਿਲ ਹਸਪਤਾਲ ਜਗਰਾਓਂ ਪਹੁੰਚੇ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵੀ ਸਿਵਿਲ ਹਸਪਤਾਲ ਪਹੁੰਚੀ ਤੇ ਪੁਲਿਸ ਨੂੰ ਸਪੱਸ਼ਟ ਕਿਹਾਕਿ ਉਹ ਦਿਨ ਰਾਤ ਇੱਕ ਕਰਕੇ ਗਗਨਦੀਪ ਦੇ ਕਾਤਿਲਾਂ ਨੂੰ ਗਿਰਫ਼ਤਾਰ ਕਰ। ਓਨਾਂ ਇਹ ਵੀ ਕਿਹਾਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਮ੍ਰਿਤਕ ਦੀ ਪਤਨੀ ਤੇ ਉਸਦੇ ਭਰਾ ਨੇ ਵੀ ਦਸਿਆ ਕਿ ਓਨਾਂ ਦੇ ਗਗਨਦੀਪ ਸਿੰਘ ਕਬੱਡੀ ਖੇਡਦਾ ਸੀ ਤੇ ਪਿੰਡ ਦੇ ਹੀ ਕਬੱਡੀ ਖਿਡਾਰੀ ਏਕਮ ਸਿੰਘ ਨੂੰ ਪਿੰਡ ਦੇ ਕੁਝ ਨੌਜ਼ਵਾਨ ਤੰਗ ਪਰੇਸ਼ਾਨ ਕਰਦੇ ਸਨ ਤੇ ਗਗਨਦੀਪ ਉਨਾਂ ਨੌਜ਼ਵਾਨਾਂ ਨੂੰ ਏਕਮ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਤੋਂ ਰੋਕਦਾ ਸੀ।।ਜਿਸ ਕਰਕੇ ਅੱਜ ਉਨ੍ਹਾਂ ਦਰਜਨ ਭਰ ਨੌਜ਼ਵਾਨਾਂ ਨੇ ਗਗਨਦੀਪ ਨੂੰ ਗੋਲੀਆਂ ਮਾਰ ਦਿੱਤੀਆਂ। ਉਨਾਂ ਇਹ ਵੀ ਦਸਿਆ ਕਿ ਗਗਨਦੀਪ ਤਿੰਨ ਬੱਚਿਆਂ ਦਾ ਬਾਪ ਸੀ, ਜਿਨ੍ਹਾਂ ਵਿਚ ਦੋ ਕੁੜੀਆਂ ਤੇ ਇਕ ਮੁੰਡਾ ਸੀ
ਇਸ ਮੌਕੇ ਐਸਐਚਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਮਾਣੂੰਕੇ ਵਿਚ ਗੋਲੀ ਚਲੀ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਓਨਾਂ ਗਗਨਦੀਪ ਦੀ ਮੌਤ ਤੇ ਅਜੇ ਪਤਾ ਕਰਨ ਦੀ ਗੱਲ ਕਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
