ਪਹਿਲੀ ਨਜ਼ਰ ਏਸ ਖੜ੍ਹੇ ਪਾਣੀ ਦੀਆਂ ਤਸਵੀਰਾਂ ਨੂੰ ਦੇਖ ਇਹੀ ਭੁਲੇਖਾ ਪੈ ਰਿਹਾ ਕੀ ਸ਼ਾਇਦ ਕਿਸੇ ਪਿੰਡ ਦਾ ਗੰਦੇ ਪਾਣੀ ਢੋਬਾ ਹੋਵੇ ਪਰ ਜਨਾਬ ਇਹ ਕੋਈ ਢੋਬਾ ਨਹੀਂ ਬਲਕਿ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਚੱਕ ਰਾਮ ਨਗਰ ਬਸਤੀ ਗਲੀ ਨੰ: 4 ਚ ਖੜ੍ਹੇ ਸੀਵਰੇਜ ਦੇ ਪਾਣੀ ਦੀਆਂ ਤਸਵੀਰਾਂ ਨੇ ਜੋ ਕਿ ਹੁਣ ਇਕ ਢੋਬੇ ਦਾ ਰੂਪ ਲੈ ਚੁੱਕੀਆਂ ਨੇ ਜਿਸਦੇ ਬਾਬਤ ਹਕੀਕਤ ਟੀ ਵੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕੀ ਪਿਛਲੇ ਕਈ ਸਾਲਾਂ ਤੋਂ ਤੋਂ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਦੀ ਗਲੀ ਦੇ ਮੋੜ ’ਤੇ ਸੀਵਰੇਜ ਸਿਸਟਮ ਦੀ ਪਾਇਪ ਲਾਈਨ ਲੀਕ ਹੋਣ ਕਾਰਨ ਗੋਡੇ ਗੋਡਿਆਂ ਤੱਕ ਪਾਣੀ ਜਮ੍ਹਾ ਰਹਿੰਦਾ ਹੈ ਹਲਕਿ ਇਸਦੇ ਬਾਰੇ ਪ੍ਰਸ਼ਾਸਨ ਤੇ ਸਿਆਸੀ ਨੁਮਾਇੰਦਿਆਂ ਨਾਲ ਵੀ ਰਾਬਤਾ ਕੀਤਾ ਪਰ ਕਿਸੇ ਨੇ ਵੀ ਸਥਾਨਕ ਲੋਕਾਂ ਦੀ ਗੱਲ ਨਹੀਂ ਸੁਣੀ,,,,,,,,,,
ਦੱਸ ਦਈਏ ਕਿ ਏਥੋਂ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹੋਰਾਂ ਵੱਲੋਂ ਜਿੱਤਣ ਤੋਂ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਨੂੰ ਮਾਡਲ ਬਨਾਉਂਣ ਦੇ ਸੁਪਨੇ ਦਿਖਾਏ ਸੀ ਪਰ ਉਹ ਸੁਪਨੇ ਸੁਪਨੇ ਬਣਕੇ ਰਹਿ ਗਏ,ਜਦੋਂ ਏਸ ਬਾਬਤ ਪੱਤਰਕਾਰਾਂ ਨੇ ਸਬੰਧਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਤਾਂ ਕਿਸੇ ਕਾਰਨਾਂ ਕਰਕੇ ਰਾਬਤਾ ਨਹੀਂ ਹੋ ਸਕਿਆ,ਅਜਿਹੇ ਚ ਦੇਖਣਾ ਹੋਵੇਗਾ ਕੀ ਰੰਗਲਾ ਪੰਜਾਬ ਬਣਾਉਂਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਏਸ ਗੰਦਲੇ ਪੰਜਾਬ ਨੂੰ ਕਦੋਂ ਤੱਕ ਸਾਫ ਕਰ ਪਾਵੇਗੀ ਤੇ ਲੋਕ ਸੁੱਖ ਦਾ ਸਾਹ ਲੈ ਸਕਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..