Htv Punjabi
Punjab Video

ਰੱਖੜੀ ਬੰਨਣ ਤੋਂ ਐਨ ਪਹਿਲਾਂ ਪਿਓ ਪੁੱਤ ਨਾਲ ਦੇਖੋ ਕੀ ਹੋ ਗਿਆ

ਸੰਗਰੂਰ ਦੇ ਪਿੰਡ ਅਨਦਾਨਾ ਤੋਂ ਆਈ ਦਿਲ ਦਹਿਲਾਉਣ ਵਾਲੀ ਘਟਨਾ
ਸੱਪ ਦੇ ਡੰਗਣ ਨਾਲ ਪਿਓ ਪੁੱਤਰ ਦੀ ਹੋਈ ਮੌਤ
ਖੇਤ ਵਿੱਚੋਂ ਘਾ ਕੱਢਣ ਸਮੇਂ ਸੱਪ ਨੇ ਮਾਰਿਆ ਦੋਨਾਂ ਨੂੰ ਡੰਗ
ਕੀੜੇ ਦਾ ਕੱਟਣ ਦਾ ਸਮਝਕੇ ਸੌ ਗਏ ਤੇ ਫਿਰ ਵਿਗੜੀ ਸਿਹਤ
ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਅਨਦਾਨਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰੀਬ ਪਰਿਵਾਰ ਦੇ ਪਿਤਾ-ਪੁੱਤਰ ਦੀ ਸੱਪ ਡੱਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਮ੍ਰਿਤਕ ਗੁਰਮੁਖ ਸਿੰਘ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰ ਰਿਹਾ ਸੀ। 6 ਅਗਸਤ ਨੂੰ ਉਹ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤ ਵਿੱਚ ਗਿਆ ਹੋਇਆ ਸੀ।

ਖੇਤ ਵਿੱਚੋਂ ਘਾਹ ਕੱਢ ਕੇ ਮੋਟਰ ਤੇ ਹੱਥ-ਪੈਰ ਧੋ ਰਹੇ ਗੁਰਮੁਖ ਸਿੰਘ ਕੋਲ ਉਸਦਾ ਪੁੱਤਰ ਭੱਜ ਕੇ ਆ ਗਿਆ। ਘਾਹ ਵਿਚ ਛੁਪਿਆ ਸੱਪ ਅਚਾਨਕ ਨਿਕਲਿਆ ਅਤੇ ਦੋਵੇਂ ਨੂੰ ਡੱਸ ਲਿਆ। ਦੋਵਾਂ ਨੇ ਇਸਨੂੰ ਆਮ ਕੀੜੇ ਦਾ ਡੰਗ ਸਮਝ ਕੇ ਘਰ ਆ ਕੇ ਕਿਸੇ ਨੂੰ ਕੁਝ ਨਹੀਂ ਦੱਸਿਆ ਅਤੇ ਰਾਤ ਨੂੰ ਸੌਂ ਗਏ।

ਰਾਤ ਨੂੰ ਗੁਰਮੁਖ ਸਿੰਘ ਦੀ ਤਬੀਅਤ ਬਿਗੜੀ ਤਾਂ ਉਸਨੇ ਪੁੱਤਰ ਨੂੰ ਦੱਸਿਆ ਕਿ ਉਸਨੂੰ ਸੱਪ ਨੇ ਡੰਗ ਲਿਆ ਹੈ। ਸਵੇਰੇ ਦੋਵਾਂ ਨੂੰ ਖਨੌਰੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਪਿਤਾ-ਪੁੱਤਰ ਨੇ ਤੜਪਦੇ ਹੋਏ ਦਮ ਤੋੜ ਦਿੱਤਾ।

ਇਸ ਦੁਖਦਾਈ ਘਟਨਾ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਰੀਬ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਕੋਦਰ ਸ਼ਹਿਰ ‘ਚੋਂ ਆਸਮਾਨ ਤੱਕ ਗੂੰਜੇ ਨਾਅਰੇ

htvteam

ਅੱਜ ਦਾ ਹੁਕਮਨਾਮਾ

htvteam

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

Htv Punjabi

Leave a Comment