ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਖਡੂਰ ਸਾਹਿਬ ਤੋਂ ਜੇਤੂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤ ਪਾਲ ਸਿੰਘ ਥੋੜੀ ਦੇਰ ਬਾਅਦ ਲੋਕ ਸਭਾ ਸਪੀਕਰ ਮਾਨਯੋਗ ਓਮ ਵਿਰਲਾ ਜੀ ਦੇ ਦਫਤਰ ਵਿੱਚ ਸਾਂਸਦ ਵਜੋਂ ਸੋਹ ਚੁੱਕਣਗੇ,,, ਅੰਮ੍ਰਿਤਪਾਲ ਸਿੰਘ ਸਵੇਰੇ ਸਖਤ ਸੁਰੱਖਿਆ ਦੇ ਹੇਠ ਅਸਮ ਦੀ ਡਿਊਰੂਗੜ ਜੇਲ ਦੇ ਵਿੱਚੋ ਦਿੱਲੀ ਲਈ ਰਵਾਨਾ ਹੋਏ ਦੱਸਿਆ ਜਾ ਰਿਹਾ ਕਿ ਭਾਰਤੀ ਫੌਜ ਦੇ ਰਾਹੀਂ ਉਹ ਦਿੱਲੀ ਪਹੁੰਚੇ ਨੇ, ਅੰਮ੍ਰਿਤਪਾਲ ਸਿੰਘ ਤੇ ਕਾਫੀ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਸਿਰਫ ਚਾਰ ਦਿਨ ਦੀ ਪੇਰੋਲ ਹੀ ਮਿਲ ਸਕੀ ਹੈ। ਪਰਿਵਾਰ ਵਿੱਚ ਨਰਾਜਗੀ ਵੀ ਹੈ ਪਰ ਖੁਸ਼ੀ ਹੈ ਕਿ ਸਰਕਾਰ ਨੇ ਕੁਝ ਸਹੀ ਕਦਮ ਸੋਚ ਸਮਝ ਕੇ ਚੁੱਕ ਕੇ ਭਾਈ ਸਾਹਿਬ ਦੀ ਮੈਂਬਰੀ ਰੱਦ ਨਹੀਂ ਹੋਣ ਦਿੱਤੀ ਅਤੇ ਸੋਹ ਚੁੱਕਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੂੰ ਪ੍ਰਸ਼ਾਦ ਅਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਓਟ ਵਜੋਂ ਸਿਰੋਂ ਪਾਉ ਵੀ ਭੇਂਟ ਕੀਤਾ ਅਤੇ ਕਿਹਾ ਕਿ ਜੇਕਰ ਸੌ ਚੁੱਕਣ ਤੋਂ ਪਹਿਲਾਂ ਜੇਕਰ ਬਾਪੂ ਜੀ ਭਾਈ ਅੰਮ੍ਰਿਤਪਾਲ ਨੂੰ ਮਿਲਦੇ ਹਨ ਤਾਂ ਗੁਰੂ ਦੀ ਬਖਸ਼ਿਸ਼ ਸਿਰੋ ਪਾਓ ਭਾਈ ਅੰਮ੍ਰਿਤ ਪਾਲ ਸਿੰਘ ਦੇ ਗਲ ਵਿੱਚ ਜਰੂਰ ਪਾਈ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..