ਬਿਕਰਮ ਮਜੀਠੀਆ ਦੇ ਦਫ਼ਤਰ ‘ਤੇ ਵਿਜੀਲੈਂਸ ਦੀ ਮੁੜ ਰੇਡ
ਪੂਰੀ ਇਮਾਰਤ ਦੀ ਪੈਮਾਇਸ਼ਲ,ਸੰਬੰਧਤ ਜਾਇਦਾਦਾਂ ਦੀ ਜਾਂਚ
ਗ੍ਰੀਨ ਐਵੇਨਿਊ ਅੰਮ੍ਰਿਤਸਰ ‘ਚ ਵੀ ਵਿਜੀਲੈਂਸ ਦੀ ਕਾਰਵਾਈ
ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਅਧੀਨ, ਵਿਜੀਲੈਂਸ ਬਿਊਰੋ ਦੀ ਟੀਮ ਅੱਜ ਮੁੜ ਬਿਕਰਮ ਮਜੀਠੀਆ ਦੇ ਮਜੀਠਾ ਸਥਿਤ ਦਫ਼ਤਰ ‘ਤੇ ਪਹੁੰਚੀ। ਵਿਜੀਲੈਂਸ ਨੇ ਦਫ਼ਤਰ ਦੀ ਪੂਰੀ ਇਮਾਰਤ ਦੀ ਪੈਮਾਇਸ਼ ਕਰਵਾਈ। ਇਸੇ ਦੌਰਾਨ, ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ‘ਚ ਮਜੀਠੀਆ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਜਾਇਦਾਦਾਂ ਦੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ।
ਸੂਤਰਾਂ ਦੀ ਮੰਨਣੀ ਹੈ ਕਿ ਦੋਹਾਂ ਥਾਵਾਂ ‘ਤੇ ਵਿਜੀਲੈਂਸ ਦੀ ਕਾਰਵਾਈ ਉਨ੍ਹਾਂ ਸੰਪਤੀਆਂ ਦੀ ਜਾਂਚ ਸਬੰਧੀ ਹੋ ਰਹੀ ਹੈ, ਜੋ ਮਜੀਠੀਆ ਪਰਿਵਾਰ ਨਾਲ ਜੋੜੀਆਂ ਦੱਸੀਆਂ ਜਾ ਰਹੀਆਂ ਹਨ।
ਇਸ ਮੌਕੇ ਬਿਕਰਮ ਮਜੀਠੀਆ ਦੇ ਵਕੀਲ ਅਮਨ ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸੰਬੰਧ ਚ ਹੀ ਅੱਜ ਉਹਨਾਂ ਦੀ ਰਿਹਾਇਸ਼ ਅੰਮ੍ਰਿਤਸਰ ਜਮੀਨ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰਾ ਹੀ ਸੀ ਉਸ ਘਰ ਦੀ ਉਸ ਕੋਠੀ ਦੀ ਪ੍ਰੋਪਰਟੀ ਦੀ ਜਿਹੜੀ ਆ ਉਹ ਡੋਮੈਂਸ਼ਨ ਉਹਦੀਆਂ ਇਹਨਾਂ ਜਿਹੜੀਆਂ ਉਹ ਲਈਆਂ ਨੇ ਜਿਹਦੇ ਵਿੱਚ ਮੂਵ ਐਂਡ ਇਹ ਮੂਵਬਲ ਪ੍ਰੋਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਇਨਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਮਜੀਠੀਆ ਸਾਹਿਬ ਦੀ ਜਿਹੜੀ ਵੇਲ ਐਪਲੀਕੇਸ਼ਨ ਆ ਉਹ ਕੱਲ ਮੋਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਹੈ। ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਧਰ ਉਥੇ ਬਹਿਸ ਹੋਣੀ ਆ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕੰਮਲ ਕਰਨ ਵਾਸਤੇ ਅੱਜ ਜਿਹੜੀ ਹੈਗੀ ਕੋਠੀ ਤੇ ਮਜੀਠਾ ਦਫਤਰ ਵਿਖੇ ਜਿਹੜੀ ਆ ਉਹ ਇਨਾ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮਿਣਤੀ ਕੀਤੀ ਉਥੇ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਸੀ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜਿਹੀ ਕੋਈ ਵੀ ਜਿਹੜੀ ਚੀਜ਼ ਆ ਨਾ ਹੀ ਉਹ ਲੱਭੀ ਗਈ ਆ ਨਾ ਹੀ ਇਥੋਂ ਕੋਈ ਇਹੋ ਜਿਹੀ ਕੋਈ ਬਰਾਮਦ ਨਹੀਂ ਹੋਈ ਆ ਸਿੰਪਲ ਉਹਨਾਂ ਮਈਰਮੈਂਟ ਕੀਤੀ ਹੈ ਤਿੰਨ ਘੰਟੇ ਇਹ ਸਰਚ ਚੱਲੀ ਸੀ ਜਿਹੜੀ ਹੁਣ ਖਤਮ ਹੋ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
