Htv Punjabi
Punjab Video

ਲਓ ਜੀ ਹੁਣ ਮੌਸਮ ਨੇ ਤੋੜੇ ਵੱਡੇ ਰਿਕਾਰਡ, ਮੌਸਮ ਵਿਭਾਗ ਦਾ ਦਾਅਵਾ

ਲੁਧਿਆਣਾ ਵਿੱਚ ਮੌਸਮ ਨੇ ਤੋੜਿਆ ਪਿਛਲੇ 50 ਸਾਲ ਦਾ ਰਿਕਾਰਡ
37 ਡਿਗਰੀ ਤੋ ਟੱਪਿਆ ਤਾਪਮਾਨ
1970 ਵਿੱਚ 36.8 ਡਿਗਰੀ ਕੀਤਾ ਗਿਆ ਸੀ ਰਿਕਾਰਡ
ਘੱਟੋ ਘੱਟ ਤਾਪਮਾਨ ਨੇ ਵੀ 10 ਸਾਲਾਂ ਦਾ ਰਿਕਾਰਡ ਤੋੜਿਆ
ਪੰਜਾਬ ਭਰ ਵਿੱਚੋਂ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦਿਆਂ ਲਗਾਤਾਰ ਤਾਪਮਾਨ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਲੜੀ ਵਿੱਚ ਬੀਤੇ ਦਿਨ ਲੁਧਿਆਣਾ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਨੇ ਰਿਕਾਰਡ ਤੋੜੇ ਹਨ। ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕਿਸੇ ਤਰ੍ਹਾਂ ਦੀ ਬਾਰਿਸ ਦੀ ਉਮੀਦ ਨਜ਼ਰ ਨਹੀਂ ਆ ਰਹੀ ਅਤੇ ਇਸੇ ਤਰ੍ਹਾਂ ਖੁਸ਼ਕ ਮੌਸਮ ਰਹਿਣ ਦੀ ਉਮੀਦ ਹੈ । ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ,,,,,,,,

ਲੁਧਿਆਣਾ ਪੀਏਯੂ ਦੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਪੰਜਾਬ ਭਰ ਵਿੱਚੋਂ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ ਅਤੇ ਜਿਸ ਦੇ ਚਲਦਿਆਂ ਮੌਸਮ ਖੁਸ਼ਕ ਨਜ਼ਰ ਆ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਦਿਨ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ 37 ਡਿਗਰੀ ਤੋਂ ਬਾਹਰ ਰਿਕਾਰਡ ਕੀਤਾ ਗਿਆ ਹੈ ਅਤੇ 1970 ਵਿੱਚ 28 ਸਤੰਬਰ ਦਾ ਤਾਪਮਾਨ 36.8 ਡਿਗਰੀ ਰਿਕਾਰਡ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਲਗਭਗ 55 ਸਾਲ ਦਾ ਰਿਕਾਰਡ ਗਰਮੀ ਨੇ ਤੋੜਿਆ ਹੈ ਉੱਥੇ ਹੀ ਰਾਤ ਦੇ ਤਾਪਮਾਨ ਨੇ ਵੀ 2016 ਤੋਂ ਬਾਅਦ 26 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਿੱਧੀ ਧੁੱਪ ਤੋਂ ਆਪਣਾ ਜਰੂਰ ਬਚਾ ਰੱਖਣਾ ਚਾਹੀਦਾ ਹੈ। ਅਤੇ ਝੋਨੇ ਦੀ ਕਟਾਈ ਚੱਲ ਰਹੀ ਹੈ ਤਾਂ ਉਸ ਲਈ ਮੌਸਮ ਅਨੁਕੂਲ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ‘ਚ ਦੇਖੋ ਆਰਕੈਟਸਾ ਵਾਲੀ ਕੁੜੀ ਦੀ ਦਲੇਰੀ

htvteam

ਆਹ ਵੈਦ ਇੱਕ ਮਿੰਟ ਚ ਛੁਡਵਾ ਦਵੇਗਾ ਸ਼ੂਗਰ ਦੀ ਪੱਕੀ ਗੋਲੀ !

htvteam

ਕੁੜੀ 5 ਹਾਜ਼ਰ ਕਿੱਲੋਮੀਟਰ ਭਾਰਤ ‘ਚ ਸਿੱਖਣ ਆਈ ਸੀ ਡਾਂਸ, ਇਥੇ ਡਾਂਸਿੰਗ ਬੋਆਏ ਨਾਲ ਹੋਇਆ ਅੱਖਾਂ ਚਾਰ, ਅੱਗੇ ਦੀ ਕਹਾਣੀ ਪੜ੍ਹਨਯੋਗ ਐ   

Htv Punjabi

Leave a Comment