ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ
ਮਾਮਲਾ ਲੁਧਿਆਣਾ ਦੇ ਰਾਹੋਂ ਰੋਡ ਤੇ ਟੁੱਟੀ ਸੜਕ ਨੂੰ ਨਾ ਬਣਾਉਣ ਦਾ
ਕਿਸਾਨਾਂ ਦਾ ਕਹਿਣਾ ਲੋਕਾਂ ਨੂੰ ਹੋ ਰਹੀ ਹੈ ਖੱਜਲ ਖੁਆਰੀ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਇੱਕ ਵਾਰ ਮੁੜ ਤੋਂ ਫਰੀ ਕਰਵਾਇਆ ਗਿਆ ਹੈ ਦੱਸ ਦਈਏ ਕਿ ਲੁਧਿਆਣਾ ਦੇ ਰਾਹੋ ਰੋਡ ਜੋ ਕਿ ਰਾਹੋਂ ਅਤੇ ਨਵਾਂ ਸ਼ਹਿਰ ਨੂੰ ਜੋੜਦੀ ਹੈ ਉਸ ਸੜਕ ਦੀ ਖਸਤਾ ਹਾਲਤ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਧਰ ਵੱਖ ਵਖ ਪਿੰਡਾਂ ਦੇ ਲੋਕਾਂ ਸਮੇਤ ਕਿਸਾਨਾਂ ਨੇ ਪਹੁੰਚ ਕੇ ਇਸ ਟੋਲ ਨੂੰ ਫਰੀ ਕਰਵਾਇਆ।
ਉਹਨਾਂ ਕਿਹਾ ਕਿ ਨੈਸ਼ਨਲ ਹਾਈਵੇ ਦੇ ਟੋਲ ਕਰਮੀ ਇਸ ਸੜਕ ਨੂੰ ਨਹੀਂ ਬਣਨ ਦੇ ਰਹੇ ਕਿਉਂਕਿ ਉਹਨਾਂ ਨੂੰ ਇਸ ਸੜਕ ਦੇ ਬਣਨ ਨਾਲ ਕਾਫੀ ਨੁਕਸਾਨ ਹੋਵੇਗਾ ਜਿਸ ਕਾਰਨ ਉਹ ਇਸ ਸੜਕ ਦੇ ਵਿੱਚ ਅੜਿਕਾ ਲਗਾ ਰਹੇ ਨੇ ਇਹੀ ਨਹੀਂ ਉਹਨਾਂ ਸੂਬਾ ਸਰਕਾਰ ਸਮੇਤ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜਦੋਂ ਤੱਕ ਇਸ ਸੜਕ ਨੂੰ ਨਹੀਂ ਬਣਾਇਆ ਜਾਵੇਗਾ ਉਦੋਂ ਤੱਕ ਉਹ ਇਸੇ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਵਜਹਾ ਕਿਸੇ ਨੂੰ ਖੱਜਲ ਕਰਨਾ ਨਹੀਂ ਹੈ ਬਲਕਿ ਆਮ ਲੋਕਾਂ ਨੂੰ ਸਹੂਲਤ ਦੇਣਾ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..