Htv Punjabi
Crime Punjab Video

ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਮਹਿਲਾ ਨਾਲ ਟੱਪੀਆਂ ਹੱਦਾਂ !

ਤਿੰਨ ਮਹੀਨੇ ਲਿਵ-ਇਨ ਰਿਲੇਸ਼ਨ ‘ਚ ਰਹਿ ਰਹੀ ਮਹਿਲਾ

ਬੱਚਾ ਨਾ ਹੋਣ ਕਾਰਨ ਮਹਿਲਾ ਤੇ ਤਸ਼ੱਦਦ
ਮਹਿਲਾ ਦਾ ਕਤਲ ਕਰ ਟੰਗੀ ਪੱਖੇ ਨਾਲ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਸ਼ੁਰੂ
ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਵੱਲੋਂ ਇੱਕ 29 ਸਾਲਾ ਮਹਿਲਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਕਰਦੇ ਹੋਏ ਹੁਣ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਫਾਜਿਲਕਾ ਦੇ ਪਿੰਡ ਚੱਕ ਰਾਧੇ ਵਾਲਾ ਤੋਂ।

ਜਾਣਕਾਰੀ ਅਨੁਸਾਰ ਪੀੜਤ ਪੱਪੂ ਪੁੱਤਰ ਬਿੱਲੂ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੀ ਧੀ ਜਸਪ੍ਰੀਤ ਕੌਰ, ਉਮਰ ਕਰੀਬ 29 ਸਾਲ, ਪਹਿਲਾਂ ਗੁਰ ਪਿਆਸ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਸਦੇ ਦੋ ਬੱਚੇ ਵੀ ਸਨ। ਕੁਝ ਸਮਾਂ ਪਹਿਲਾਂ ਜਸਪ੍ਰੀਤ ਕੌਰ ਨੇ ਆਪਣੀ ਮਰਜ਼ੀ ਨਾਲ ਸਿਮਰਨਜੀਤ ਸਿੰਘ ਨਿਵਾਸੀ ਪਿੰਡ ਅਲਫੂ ਕੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਪਰਿਵਾਰਕ ਬਿਆਨਾਂ ਮੁਤਾਬਕ ਕਰੀਬ ਤਿੰਨ ਮਹੀਨੇ ਤੋਂ ਇਕੱਠੇ ਰਹਿਣ ਦੌਰਾਨ ਬੱਚਾ ਨਾ ਹੋਣ ਕਾਰਨ ਜਸਪ੍ਰੀਤ ਕੌਰ ਨੂੰ ਆਰੋਪੀ ਸਿਮਰਨਜੀਤ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤਸ਼ੱਦਦ ਤੋਂ ਤੰਗ ਆ ਕੇ ਮਹਿਲਾ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ।

ਮਾਮਲੇ ਦੀ ਜਾਂਚ ਦੌਰਾਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿੱਥੇ ਪੁੱਛਗਿੱਛ ਵਿੱਚ ਉਨ੍ਹਾਂ ਨੇ ਕਤਲ ਕਰਨ ਦੀ ਗੱਲ ਕਬੂਲ ਕੀਤੀ। ਜਿਸਤੋਂ ਬਾਅਦ ਪੁਲਿਸ ਵੱਲੋਂ ਖੁਦਕੁਸ਼ੀ ਦੇ ਕੇਸ ਨੂੰ ਕਤਲ ਵਿੱਚ ਤਬਦੀਲ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾ–ਨੀਆਂ ਕਰਨ ਲੱਗੀਆਂ ਸੀ ਅਜਿਹਾ ਕੰਮ, ਪਿੱਛੋਂ ਦੇਖੋ ਕੌਣ ਆਇਆ ? ਫਿਰ ਭੱਜੀਆਂ

htvteam

ਅੱਧੀ ਰਾਤ ਜੰਗਲੀ ਸ਼ੈਅ ਨੇ ਮੁਹੱਲੇ ਵਾਲੇ ਪਾਏ ਵਖ਼ਤ ‘ਚ; ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਕੜੀ ਮਿਹਨਤ ਨਾਲ ਕੀਤਾ ਕਾਬੂ

htvteam

ਪੁਲਿਸ ਦੀ ਵਰਦੀ ਪਾ ਆਹ ਦਖੋ ਕੀ ਕਰਤੂਤ ਕਰ ਗਏ ਚੋਰ !

htvteam

Leave a Comment