NRI ਵਾਇਰਲ ਵੀਡਿਓ ਵਾਲੀ ਲੜਕੀ ਆਈ ਸਾਹਮਣੇ
ਐਨ ਆਰ ਆਈ ਲੜਕੀ ਨੇ ਦੱਸਿਆ ਪੂਰਾ ਵਾਕਿਆ
15 ਦਿਨ ਪਹਿਲਾਂ ਹੀ ਆਈ ਸੀ ਪੰਜਾਬ
ਲੁਧਿਆਣਾ ਦੇ ਡੇਹਲੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਲੁਟੇਰਿਆਂ ਦੇ ਅੱਗੇ ਤਲਵਾਰ ਕੱਢ ਕੇ ਉਹਨਾਂ ਨੂੰ ਵਿਖਾਉਂਦੀ ਹੋਈ ਦਿਖ ਰਹੀ ਹੈ ਇਹ ਵੀਡੀਓ ਹਰਜਿੰਦਰ ਕੌਰ ਮਾਂਗਟ ਨਾਂ ਦੀ ਲੜਕੀ ਦੀ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਕਿਸੇ ਸਮਾਗਮ ਦੇ ਵਿੱਚ ਜਾ ਰਹੇ ਸਨ ਕਿ ਅਚਾਨਕ ਡੇਹਲੋ ਨਹਿਰ ਦੇ ਨੇੜੇ ਸੁਨਸਾਨ ਨਹਿਰ ਦੇ ਕੋਲ ਉਹਨਾਂ ਦੀ ਕਾਰ ਤੇ ਆਂਡੇ ਮਾਰੇ ਗਏ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੁਲਜ਼ਮਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਤੇ ਹਮਲਾ ਹੋ ਸਕਦਾ ਹੈ ਜਾਂ ਫਿਰ ਲੁੱਟ ਹੋ ਸਕਦੀ ਹੈ ਤਾਂ ਉਹਨਾਂ ਵੱਲੋਂ ਆਪਣੀ ਸੁਰੱਖਿਆ ਦੇ ਲਈ ਗੱਡੀ ਚ ਰੱਖੀ ਤਲਵਾਰ ਕੱਢ ਲਈ ਗਈ ਅਤੇ ਇਸ ਦੌਰਾਨ ਲੁਟੇਰੇ ਤਲਵਾਰ ਵੇਖ ਕੇ ਭੱਜ ਗਏ।
ਹਰਜਿੰਦਰ ਕੌਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ ਅਤੇ 15 ਦਿਨ ਪਹਿਲਾਂ ਹੀ ਪੰਜਾਬ ਆਈ ਸੀ ਉਹਨਾਂ ਕਿਹਾ ਕਿ ਬੜੀ ਹੀ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਵਾਰਦਾਤ ਉਹਨਾਂ ਦੇ ਨਾਲ ਹੋਣ ਵਾਲੀ ਸੀ ਪਰ ਬਹਾਦਰੀ ਦੇ ਚਲਦਿਆਂ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਤਾਂ ਪੁਲਿਸ ਨੂੰ ਨਹੀਂ ਦਿੱਤੀ ਗਈ। ਕਿਉਂਕਿ ਉਹ ਐਨਆਰਆਈ ਹਨ, ਇਸ ਤੋਂ ਇਲਾਵਾ ਲੁਧਿਆਣਾ ਡੇਹਲੋ ਦੀ ਪੁਲਿਸ ਅਧਿਕਾਰੀ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਜੇਕਰ ਸ਼ਿਕਾਇਤ ਮਿਲੇਗੀ ਤਾਂ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ। ਹਰਜਿੰਦਰ ਕੌਰ ਮਾਂਗਟ ਨੇ ਕਿਹਾ ਕਿ ਹਰ ਲੜਕੀ ਨੂੰ ਸੈਲਫ ਡਿਫੈਂਸ ਜਰੂਰ ਸਿਖਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਜੋ ਹਾਲਾਤ ਹਨ ਉਹਨਾਂ ਕਿਹਾ ਕਿ ਸਿਰਫ ਪੰਜਾਬੀ ਹੀ ਨਹੀਂ ਬਾਕੀ ਜਗ੍ਹਾ ਦੀ ਵੀ ਜੇਕਰ ਗੱਲ ਕਰਦੇ ਹਨ ਤਾਂ ਸਾਨੂੰ ਆਪਣੀ ਸੈਲਫ ਡਿਫੈਂਸ ਆਉਣੀ ਬਹੁਤ ਜਰੂਰੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਸੈਲਫ ਡਿਫੈਂਸ ਦੇ ਤੌਰ ਤੇ ਟ੍ਰੇਨਿੰਗ ਨਾ ਹੁੰਦੀ ਹ ਤੇ ਨਾ ਹੀ ਕੋਈ ਹਥਿਆਰ ਹੁੰਦਾ ਤਾਂ ਸ਼ਾਇਦ ਅੱਜ ਉਹਨਾਂ ਦੀ ਵੀ ਲੁੱਟ ਹੋ ਜਾਣੀ ਸੀ ਕਿਉਂਕਿ ਕਾਰ ਦੇ ਵਿੱਚ ਉਹਨਾਂ ਦੇ ਨਾਲ ਬਜ਼ੁਰਗ ਮਹਿਲਾਵਾਂ ਬੈਠੀਆਂ ਸਨ। ਬਾਕੀ ਉਹਨਾਂ ਕਿਹਾ ਕਿ ਵੀਡੀਓ ਪਹਿਲਾਂ ਹੀ ਬਣਾਈ ਜਾ ਰਹੀ ਸੀ ਉਹਨਾਂ ਨੇ ਸਪੈਸ਼ਲ ਕੋਈ ਵੀਡੀਓ ਇਸ ਸਬੰਧੀ ਨਹੀਂ ਬਣਾਈ ਉਹਨਾਂ ਦੀ ਚਾਚੀ ਦੇ ਕੋਲ ਮੋਬਾਇਲ ਸੀ ਉਹ ਪਹਿਲਾਂ ਹੀ ਉਹਨਾਂ ਮੁਲਜ਼ਮਾਂ ਦੀ ਜੋ ਸਾਡਾ ਪਿੱਛਾ ਕਰ ਰਹੇ ਸਨ ਉਹਨਾਂ ਦੀ ਵੀਡੀਓ ਬਣਾ ਰਹੇ ਸਨ ਤੇ ਵੀਡੀਓ ਦੇ ਵਿੱਚ ਹੀ ਇਹ ਸਾਰਾ ਕੁਝ ਰਿਕਾਰਡ ਹੋਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
