ਲੁਧਿਆਣਾ ਦੇ ਪਿੰਡ ਸਸਰਾਲੀ ਚ ਵਧਿਆ ਸਤਲੁਜ ਦਰਿਆ ਦਾ ਪਾਣੀ
ਪਾਣੀ ਦੀ ਲਗਾਤਾਰ ਖੇਤਾਂ ਨੂੰ ਪੈ ਰਹੀ ਹੈ ਮਾਰ,ਕਈ ਏਕੜ ਫਸਲ ਤਬਾਹ
ਮੌਕੇ ਤੇ ਜਾਇਜਾ ਲੈਣ ਪਹੁੰਚੇ ਏਡੀਸੀ ਅਮਰਜੀਤ ਬੈਂਸ
ਕਿਹਾ ਬੀ ਬੀ ਐਮ ਬੀ ਘਟਾਇਆ ਪਾਣੀ,ਟਲਿਆ ਖਤਰਾ
ਲੁਧਿਆਣਾ ਦੇ ਪਿੰਡ ਸਸਰਾਲੀ ਚ ਹੜਾ ਕਾਰਨ ਕਿਸਾਨਾਂ ਦੀਆਂ ਜਮੀਨਾਂ ਪ੍ਰਭਾਵਿਤ ਹੋਈਆਂ ਨੇ ਜਿੱਥੇ ਇਹ ਵੀ ਦੱਸ ਦਈਏ ਕਿ ਲਗਾਤਾਰ ਪਾਣੀ ਕਿਸਾਨਾਂ ਦੀਆਂ ਜਮੀਨਾਂ ਨੂੰ ਢਾ ਲਾ ਰਿਹਾ ਹੈ ਅਤੇ ਇਸਨੂੰ ਲੈ ਕੇ ਲਗਾਤਾਰ ਪਿੰਡ ਦੇ ਲੋਕ ਅਤੇ ਜ਼ਿਲ੍ਾ ਪ੍ਰਸ਼ਾਸਨ ਇਸ ਤੋਂ ਨਜਿਠਣ ਲਈ ਆਰਜੀ ਤੌਰ ਤੇ ਬੰਨ ਵੀ ਲਗਾ ਰਹੇ ਨੇ।ਪਰ ਉਸ ਬੰਨ ਦੇ ਕਿਨਾਰੇ ਹੁਣ ਪਾਣੀ ਪਹੁੰਚ ਚੁੱਕਿਆ ਹੈ। ਅਤੇ ਨਾਲ ਹੀ ਤੇਜ ਬਹਾਵ ਦਾ ਪਾਣੀ ਕਿਸਾਨਾਂ ਦੀਆਂ ਜਮੀਨਾਂ ਨੂੰ ਵੀ ਢਾਹ ਲਾ ਰਿਹਾ ਹੈ ਜਿਸ ਨੂੰ ਲੈ ਕੇ ਏਡੀਸੀ ਅਮਰਜੀਤ ਸਿੰਘ ਬੈਂਸ ਦੇ ਨਾਲ ਸਾਡੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਜ਼ਿਕਰ ਕੀਤਾ ਕਿ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਪਰ ਕਿਸਾਨਾਂ ਦੀਆਂ ਜਮੀਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਨਜਿਠਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਇਹਿਤਿਆਤ ਵਰਤੇ ਜਾ ਰਹੇ ਨੇ ਇਹ ਨਹੀਂ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪੈਨਿਕ ਹੋਨ ਦੀ ਜਰੂਰਤ ਨਹੀਂ ਹੈ। ਫਿਲਹਾਲ ਰਾਹਤ ਕਾਰਜ ਵੀ ਲਗਾਤਾਰ ਜਾਰੀ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..