ਮਾਮਲਾ ਹੈ ਕਪੂਰਥਲਾ ਦੇ ਪਿੰਡ ਦਿਆਲਪੁਰ ਦਾ, ਜਿੱਥੇ 40 ਸਾਲ ਦੀ ਦਲਵੀਰ ਕੌਰ ਨਾਂ ਦੀ ਔਰਤ ਦਾ ਘਰਵਾਲਾ ਨਸ਼ੇ ਦਾ ਆਦੀ ਹੈ ਜਿਸ ਕਰਕੇ ਦਲਵੀਰ ਕੱਪੜੇ ਸੀਅ ਆਪਣੀਆਂ ਦੋ ਧੀਆਂ ਨੂੰ ਪਾਲ ਰਹੀ ਸੀ | ਨਸ਼ੇੜੀ ਘਰਵਾਲਾ ਹੋਣ ਦੇ ਚਲਦਿਆਂ ਅਵਿਨਾਸ਼ ਕੁਮਾਰ @ ਕਾਲੀ ਨਾਂ ਦੇ 50 ਸਾਲ ਦੇ ਇੱਕ ਅਧੇੜ ਦੀ ਕਾਲੀ ਨਜ਼ਰ ਦਲਵੀਰ ਕੌਰ ‘ਤੇ ਪੈ ਜਾਂਦੀ ਹੈ | ਕੱਪੜੇ ਦੀ ਦੁਕਾਨ ਕਰਨ ਵਾਲਾ ਅਵਿਨਾਸ਼ ਦਲਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਦਬਾਅ ਪਾਉਣ ਲੱਗ ਪਿਆ | ਦਲਵੀਰ ਕੌਰ ਨੇ ਵਿਰੋਧ ਕਰਦਿਆਂ ਇਤਰਾਜ਼ ਜਤਾਇਆ | ਬਸ ਫੇਰ ਕੀ ਸੀ ਹਵਸ ‘ਚ ਅੰਨ੍ਹੇ ਹੋਏ ਅਵਿਨਾਸ਼ ਦਾ ਢਲਦੀ ਉਮਰ ‘ਚ ਦਿਮਾਗ ਫ਼ਿਰ ਗਿਆ ਅਤੇ ਫੇਰ ਉਸਨੇ ਦਲਵੀਰ ਕੌਰ ਦੇ ਘਰ ਜਾ ਕੇ ਉਸ ਨਾਲ ਜੋ ਸ਼ਰਮਨਾਕ ‘ਤੇ ਖੌਫਨਾਕ ਕਾਰਾ ਕੀਤਾ ਉਸ ਕਰਕੇ ਪੂਰੇ ਪਿੰਡ ‘ਚ ਰੋਸ ਅਤੇ ਗੁੱਸੇ ਦਾ ਮਾਹੌਲ ਬਣ ਗਿਆ |
previous post
