Htv Punjabi
Punjab Video

ਲੋਕਾਂ ਦੇ ਘਰਾਂ ਚ ਡਿੱਗੇ ਮਿਜਾਇਲ ਦੇ ਮਲਬੇ ਦਾ ਆਇਆ ਸੱਚ ਸਾਹਮਣੇ ?

ਅੰਮ੍ਰਿਤਸਰ ਦੇ ਜੇਠੂਵਾਲ ਸਣੇ ਕਈ ਪਿੰਡਾਂ ‘ਚ ਡਿੱਗਿਆ ਮਿਲਿਆ ਮਿਜ਼ਾਈਲ ਦਾ ਮਲਬਾ
ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ
ਆਰਮੀ ਦੇ ਐਕਸਪਰਟ ਟੀਮਾਂ ਨੇ ਪਹੁੰਚ ਕੇ ਪਾਰਟ ਨੂੰ ਕੀਤਾ ਡਫਿਊਜ਼
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ
ਭਾਰਤ-ਪਾਕਿ ਜੰਗ ਦੌਰਾਨ ਵੀਰਵਾਰ ਸਵੇਰੇ ਕਥੂਨੰਗਲ ਦੇ ਜੇਠੂਵਾਲ ਪਿੰਡ ਤੋਂ ਮਿਜ਼ਾਈਲ ਦਾ ਮਲਬਾ ਬਰਾਮਦ ਹੋਇਆ। ਹੁਣ ਜੇਠੂਵਾਲ ਤੋਂ ਬਾਅਦ ਜੰਡਿਆਲਾ ਦੇ ਮੱਖਣ ਹਨੇਰੀ, ਪੰਧੇਰ, ਕੰਬੋ, ਢੁੱਧਾਲਾ ਵਿੱਚ ਵੀ ਰਾਕੇਟ ਦਾ ਮਲਬਾ ਡਿੱਗਿਆ ਪਾਇਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਨਾ ਦੇ ਕਰਮਚਾਰੀਆਂ ਨੇ ਮਲਬਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਹਾਲਾਂਕਿ, ਇਸ ਬਾਰੇ ਕੋਈ ਧਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ। ਜਦੋਂ ਪਿੰਡ ਵਾਸੀ ਸਵੇਰੇ ਆਪਣੇ ਕੰਮ ਲਈ ਬਾਹਰ ਗਏ ਤਾਂ ਉਨ੍ਹਾਂ ਨੇ ਖੇਤਾਂ ਵਿੱਚ ਮਿਜ਼ਾਈਲ ਦਾ ਮਲਬਾ ਦੇਖਿਆ ਅਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ।

ਐਸਐਸਪੀ ਮਨਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਮਿਜ਼ਾਈਲ ਦਾ ਮਲਬਾ ਹੈ। ਪਰ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਦੇਸ਼ ਨਾਲ ਸਬੰਧਤ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ, ਫੌਜੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਇਸ ਦੌਰਾਨ ਬੀਐਸਐਫ ਦੀਆਂ ਐਕਸਪਰ ਟੀਮਾਂ ਵੱਲੋਂ ਪਹੁੰਚ ਗਏ ਇਸ ਮਸਾਇਲ ਦੇ ਪਾਰਟ ਨੂੰ ਡਫਉਅਜ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ ਨੂੰ ਬਲੈਕਆਊਟ ਕੀਤਾ ਗਿਆ ਸੀ। ਉਸ ਤੋਂ ਬਾਅਦ, ਇੰਟਰਨੈੱਟ ਮੀਡੀਆ ‘ਤੇ ਧਮਾਕਿਆਂ ਬਾਰੇ ਚਰਚਾ ਸ਼ੁਰੂ ਹੋ ਗਈ। ਪਰ ਪ੍ਰਸ਼ਾਸਨ ਨੇ ਧਮਾਕੇ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ। ਹੁਣ ਪ੍ਰਸ਼ਾਸਨ ਸ਼ਹਿਰ ਦੇ ਹੋਰ ਪੇਂਡੂ ਖੇਤਰਾਂ ਵਿੱਚ ਵੀ ਅਜਿਹੇ ਮਿਜ਼ਾਈਲ ਮਲਬੇ ਦੀ ਭਾਲ ਕਰ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜੀਬੋ ਗਰੀਬ ਮਾਮਲਾ, ਕੁੱਕੜ ਕੋਰਟ ਚ ਪੇਸ਼ ਹੋ ਕੇ ਦੇਵੇਗਾ ਗਵਾਹੀ

htvteam

ਭਿਆਨਕ ਸੜਕ ਹਾਦਸੇ ‘ਚ ਗੱਡੀਆਂ ਦੇ ਉੱਡੇ ਪਰਖੱਚੇ

htvteam

ਖਹਿਰਾ ਦੇ ਜੇਲ੍ਹ ਦੇ ਕੀਤੇ ਖੁਲਾਸੇ ਸੁਣ CM ਸਾਬ੍ਹ ਦੇ ਉੱਡੇ ਹੋਸ਼ ?

htvteam

Leave a Comment