ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆ ਸੰਗਤਾਂ ਵਿਚ ਖੁਸ਼ੀ ਦਾ ਮਾਹੌਲ
ਬੀਤੇ ਕੁਝ ਦਿਨਾਂ ਤੋ ਸਰਧਾਲੂਆ ਦੀ ਗਿਣਤੀ ਵਿਚ ਆਈ ਸੀ ਕਮੀ
ਭਾਰਤ ਪਾਕਿਸਤਾਨ ਦੇ ਵਿਚਕਾਰ ਸੰਬੰਧਾਂ ਹੋਏ ਠੀਕ
ਬੀਤੇ ਦਿਨੀ ਪਹਿਲਗਾਮ ਵਿਚ ਹੋਏ ਆਤੰਕੀ ਹਮਲੇ ਤੋ ਬਾਦ ਜਿਥੇ ਭਾਰਤ ਅਤੇ ਪਾਕਿਸਤਾਨ ਵਿਚ ਵਧ ਰਹੇ ਵਿਵਾਦਾਂ ਦੇ ਚਲਦੇ ਜਿਥੇ ਦੇਸ਼ ਭਰ ਦੇ ਯਾਤਰੂ ਘਰੋ ਨਿਕਲਣ ਵਿਚ ਗੁਰੇਜ ਕਰ ਰਹੇ ਸਨ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾ ਦੀ ਆਮਦ ਵਿਚ ਕਮੀ ਆਈ ਸੀ ੳਥੇ ਹੀ ਅਜ ਸ਼ਾਮ ਪੰਜ ਵਜੇ ਦੋਵੇ ਦੇਸ਼ਾ ਦੇ ਯੁਧ ਵਿਰਾਮ ਤੋ ਬਾਦ ਸਚਖੰਡ ਪਹੁੰਚੇ ਸਰਧਾਲੂਆ ਦੇ ਵਿਚ ਖੁਸ਼ੀ ਦਾ ਮਾਹੋਲ ਵੇਖਣ ਨੂੰ ਮਿਲਿਆ ਜਿਥੇ ਉਹਨਾ ਬਿਨਾਂ ਕਿਸੇ ਭੈਅ ਤੋ ਰਾਤ ਘਰਾਂ ਚੋ ਨਿਕਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਵੀ ਮਾਣਿਆ।
ਇਸ ਸੰਬਧੀ ਗਲਬਾਤ ਕਰਦੀਆ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚਿਆ ਸੰਗਤਾ ਨੇ ਦਸਿਆ ਕੀ ਬੀਤੇ ਕੁਝ ਦਿਨਾਂ ਤੋ ਦੇਵੇ ਦੇਸ਼ਾ ਵਿਚ ਬਣੇ ਤਣਾਅਪੂਰਨ ਮਾਹੋਲ ਦੇ ਚਲਦੇ ਲੋਕ ਘਰਾਂ ਚੋ ਨਿਕਲਣ ਤੋ ਗੁਰੇਜ ਕਰ ਰਹੇ ਸਨ ਅਤੇ ਬਲੈਕ ਆਉਟ ਦੇ ਚਲਦਿਆ ਸਹਿਮ ਦਾ ਮਾਹੌਲ ਸੀ ਪਰ ਹੁਣ ਦੋਵੇ ਦੇਸ਼ਾ ਵਿਚ ਹੋਏ ਯੂਧ ਵਿਰਾਮ ਤੋ ਬਾਦ ਹੁਣ ਲੋਕਾ ਦੇ ਮਨ ਵਿਚੋ ਜੰਗ ਦਾ ਖੌਫ ਖਤਮ ਹੋਇਆ ਹੈ ਅਤੇ ਸੰਗਤਾਂ ਦੂਰੋ ਦੂਰੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚ ਰਹੀਆ ਹਨ ਅਤੇ ਅਸੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਹਨਾਂ ਮੁੜ ਤੋ ਮਾਹੋਲ ਸੁਖਾਵਾਂ ਕੀਤਾ ਅਤੇ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਦੋਵੇ ਮੁਲਕਾਂ ਵਿਚ ਸਾਂਤੀ ਬਣਾਏ ਰਖੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
