ਗਲੀ ‘ਚ ਖਿੱਲਰੇ ਇੱਟਾਂ ਰੋੜੇ ਅਤੇ ਜ਼ਖਮੀ ਹਾਲਤ ‘ਚ ਪਰਿਵਾਰ ਸਣੇ ਘਰ ਦੇ ਬਾਹਰ ਬੈਠੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਬਿਆਨ ਕਰ ਰਹੇ ਇਹ ਮਾਂ ਪੁੱਤ | ਇਹ ਉਹੀ ਨੌਜਵਾਨ ਨੇ ਜਿਸਨੇ ਕੁੱਝ ਮੁੰਡਿਆਂ ਨੂੰ ਸਿਗਰੇਟ ਲਿਆਉਣ ਤੋਂ ਮਨਾਂ ਕੀਤਾ ਸੀ ਤੇ ਫਿਰ ਇਸ ਪਰਿਵਾਰ ਦੇ ਨਾਲ ਉਹਨਾਂ ਮੁੰਡਿਆਂ ਨੇ ਜੋ ਗੰਦੀ ਹਰਕਤ ਕੀਤੀ ਉਹ ਬੇਹੱਦ ਘਟੀਆ ਸੀ |
ਮਾਮਲਾ ਹੈ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਪਿੰਡ ਕਲਰਾਂ ਦਾ, ਜਿੱਥੇ ਪਿੰਡ ਦੇ ਮੁੰਡਿਆਂ ਨੇ ਕੁੱਝ ਮੁੰਡਿਆਂ ਨੇ ਰਵੀ ਨੂੰ ਸਿਗਰੇਟ ਲਿਆ ਕੇ ਦੇਣ ਨੂੰ ਕਿਹਾ ਪਰ ਰਵੀ ਨੇ ਮਨ ਕਰ ਦਿੱਤਾ ਉਸਤੋਂ ਬਾਅਦ ਉਹਨਾਂ ਮੁੰਡਿਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਰਵੀ ਅਤੇ ਉਸਦੀ ਮਾਤਾ ਨਾਲ ਜੋ ਕੁੱਝ ਕੀਤਾ ਸੁਣੋ ਪੀੜਤ ਪਰਿਵਾਰ ਦੇ ਹੀ ਮੂੰਹੋਂ |