ਜੇ ਘਰ ਸੁੰਨਾ ਤਾਂ ਸਮਝੋ ਲੱਗ ਗਿਆ ਚੂਨਾ,,,,,ਘਰਾਂ ਨੂੰ ਜਿੰਦਰੇ ਮਾਰ ਕੇ ਬੇਫਿਕਰ ਹੋ ਕੇ ਜਾਣ ਵਾਲਿਓ ਜ਼ਰਾ ਇਸ ਖਬਰ ਵੱਲ ਗੌਰ ਨਾਲ ਧਿਆਨ ਦੇ ਲਓ,, ਦੇਖਿਓ ਕਿਤੇ ਆਹ ਕੰਮ ਤੁਹਾਡੇ ਨਾਲ ਵੀ ਨਾ ਹੋ ਜਾਵੇ ਤੇ ਘਰ ਆ ਕੇ ਤਸਵੀਰਾਂ ਦੇਖ ਮੱਥੇ ਤੇ ਹੱਥ ਮਾਰੋ,,ਮਾਮਲਾ ਸੰਗਰੂਰ ਦੇ ਥਾਣਾ ਛਾਜਲੀ ਦੇ ਸਥਾਨਕ ਪੂਨੀਆ ਪੱਤੀ ਤੋਂ ਸਾਹਮਣੇ ਆਇਆ,,ਗੁਰਦੁਆਰਾ ਚਮਕੌਰ ਸਿੰਘ ਦੇ ਵਿਆਹ ਵਾਲੇ ਘਰ ਵਿਚੋਂ ਚੋਰ ਅਲਮਾਰੀ ਤੋੜ ਕੇ ਉਸ ਵਿਚ ਪਿਆ ਸੱਤ ਤੋਲੇ ਸੋਨੇ ਦੇ ਬਣੇ ਗਹਿਣੇ ਤੇ ਕੁਝ ਨਕਦੀ ਲੈ ਗਏ। ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਵਿਚ ਲੜਕੇ ਦਾ ਵਿਆਹ ਸੀ ਅਤੇ ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਗਾ ਕੇ ਸਾਰੇ ਪਰਿਵਾਰ ਸਮੇਤ ਚੀਮਾ ਵਿਖੇ ਪੈਲੇਸ ਵਿਚ ਬਾਰਾਤ ਚਲੇ ਗਏ ਅਤੇ ਘਰ ਵਿਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਜਦੋਂ ਉਹ ਸ਼ਾਮ ਨੂੰ ਬਾਰਾਤ ਤੋਂ ਘਰ ਪਰਤੇ ਤਾਂ ਕਮਰਿਆਂ ਅਤੇ ਅਲਮਾਰੀ ਦੇ ਜਿੰਦਰੇ ਟੁੱਟੇ ਹੋਏ ਸਨ, ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ, ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ।
ਘਟਨਾ ਸਥਾਨ ‘ਤੇ ਮੌਜੂਦ ਵਿਅਕਤੀਆਂ ਨੇ ਚੋਰੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਆਪਣੇ ਘਰ ਵਿਚ ਵੀ ਲੋਕ ਮਹਿਫ਼ੂਜ਼ ਨਹੀਂ ਹਨ. ਇਹ ਬਹੁਤ ਹੀ . ਚਿੰਤਾ ਦਾ ਵਿਸ਼ਾ ਹੈ।
ਜਿਕਰਯੋਗ ਹੈ ਪਰਿਵਾਰ ਵਾਲੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਵਿਆਹ ਵਾਲੇ ਘਰ ਚੋਰੀ ਹੋਣ ਕਾਰਨ ਖ਼ੁਸ਼ੀਆਂ ਦਾ ਮਾਹੌਲ ਨਮੋਸ਼ੀ ਵਿਚ ਬਦਲ ਗਿਆ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
