ਮਾਮਲਾ ਹੈ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਪੂਨੀਆ ਦਾ, ਜਿੱਥੇ ਪਿੰਡ ਦੇ ਨੌਜਵਾਨ ਲਖਵਿੰਦਰ ਸਿੰਘ ਦਾ ਰਿਸ਼ਤਾ ਵਿਚੋਲੇ ਨੇ ਪਿੰਡ ਆਸਲ ਉਤਾੜ ਦੀ ਕੁੜੀ ਜਤਿੰਦਰ ਕੌਰ ਨਾਲ ਪੱਕਾ ਕਰਵਾ ਦਿੱਤਾ | ਕੁੜੀ ਵਾਲਿਆਂ ਨੇ ਮੁੰਡੇ ਨੂੰ ਫੋਨ ਵੀ ਦਿੱਤਾ ਸੀ | ਕੁੜੀ ਤੇ ਮੁੰਡਾ ਦੋਵੇਂ ਜਣੇ ਫੋਨਾਂ ਤੇ ਗੱਲਾਂ ਵੀ ਕਰਦੇ | ਪਰ ਫਿਰ ਵਿਆਹ ਤੋਂ ਚੰਦ ਰੋਜ਼ ਪਹਿਲਾਂ ਮੁੰਡੇ ਨਾਲ ਜੋ ਕੁੱਝ ਹੁੰਦੈ ਦੇਖ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਜਾਂਦੀ ਹੈ |
