Htv Punjabi
Punjab Video

ਵਿਦੇਸ਼ ਜਾਣ ਦੇ ਨਾਂਅ ‘ਤੇ ਕੀ ਹੋਇਆ

ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਦੇ ਕਈ ਤਰ੍ਹਾਂ ਦੇ ਕਿੱਸੇ ਅਕਸਰ ਨੂੰ ਮਿਲ ਰਹੇ ਹਨ। ਹੁਣ ਗੁਰਦਾਸਪੁਰ ਦੇ ਇੱਕ ਹੋਰ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਅਜਿਹੇ ਗਿਰੋਹ ਦੇ ਤਿੰਨ ਮੈਂਬਰਾਂ ਵੱਲ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਫਰਾਂਸ ਅਤੇ ਯੂਰਪ ਦੇ ਦੇਸ਼ਾਂ ਵਿੱਚ ਭੇਜਣ ਦੀ ਡੀਲ ਕਰਕੇ ਨੌਜਵਾਨਾਂ ਨੂੰ ਦੁਬਈ ਬੁਲਾ ਲੈਂਦੇ ਹਨ ਅਤੇ ਉਸ ਦਾ ਪਾਸਪੋਰਟ ਆਦਿ ਖੋਹ ਕੇ ਤਿੰਨ ਚਾਰ ਮਹੀਨੇ ਦੁਬਈ ਵਿੱਚ ਹੀ ਉਸ ਨੂੰ ਨਜ਼ਰਬੰਦ ਕਰ ਲੈਂਦੇ ਹਨ।ਖਾਸ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਇੱਕ ਔਰਤ ਵੀ ਅਹਿਮ ਰੋਲ ਨਿਭਾ ਰਹੀ ਹੈ ਅਤੇ ਮਾਮਲੇ ਵਿੱਚ ਸ਼ਾਮਿਲ ਕੀਤੇ ਗਏ ਬਾਕੀ ਦੇ ਦੋ ਦੋਸ਼ੀ ਆਪਸ ਵਿੱਚ ਪਿਓ ਪੁੱਤ ਹਨ।

ਇੱਕ ਹੋਰ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਲੋਕ ਆਪਣੇ ਸ਼ਿਕਾਰ ਨੌਜਵਾਨਾਂ ਨੂੰ ਦੁਬਈ ਬੁਲਾ ਕੇ ਉਹਨਾਂ ਦੇ ਨਾਂ ਤੇ ਬੈਂਕ ਕੋਲੋਂ ਲੱਖਾਂ ਰੁਪਈਆਂ ਦਾ ਕਰਜ਼ਾ ਤੇ ਮੋਬਾਇਲ ਫੋਨ ਲੈ ਕੇ ਦੋਹਰੀ ਠੱਗੀ ਕਰਦੇ ਹਨ। ਦੁਬਈ ਗਏ ਕਈ ਨੌਜਵਾਨ ਕਿਸੇ ਤਰ੍ਹਾਂ ਆਪਣੇ ਪਾਸਪੋਰਟ ਹਾਸਲ ਕਰਕੇ ਇਹਨਾਂ ਦੇ ਚੰਗੁਲ ਵਿੱਚੋਂ ਨਿਕਲ ਕੇ ਵਾਪਸ ਭਾਰਤ ਪਰਤਣ ਵਿੱਚ ਕਾਮਯਾਬ ਹੋ ਗਏ ਹਨ ਜਿਨਾਂ ਵਿੱਚੋਂ ਇੱਕ ਰਾਹੁਲ ਨਾਮ ਦੇ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ,,,,,,,

ਥਾਣਾ ਸਦਰ ਦੀ ਪੁਲਿਸ ਵੱਲੋਂ ਇਸ ਸ਼ਿਕਾਇਤ ਦੀ ਡੀਐਸ ਪੀ ਰੈਂਕ ਦੇ ਅਧਿਕਾਰੀ ਪਾਸੋਂ ਪੜਤਾਲ ਕਰਾਉਣ ਤੋਂ ਬਾਅਦ ਮਾਮਲੇ ਵਿੱਚ ਦੋਸ਼ੀ ਲੜਕੀ, ਲੜਕੇ ਅਤੇ ਲੜਕੇ ਦੇ ਪਿਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਲੜਕਾ ਤੇ ਲੜਕੀ ਦੁਬਈ ਵਿੱਚ ਦੱਸੇ ਜਾ ਰਹੇ ਹਨ ਜਦਕਿ ਪਿੰਡ ਵਰਸੋਲਾ ਦੇ ਰਹਿਣ ਵਾਲੇ ਲੜਕੇ ਦੇ ਪਿਤਾ ਦੀ ਭਾਲ ਪੁਲਿਸ ਕਰ ਰਹੀ ਹੈ।

ਜਿਸ ਤਰੀਕੇ ਨਾਲ ਨੌਜਵਾਨਾਂ ਦੇ ਬਾਹਰ ਜਾਣ ਦੀ ਹੋਣ ਲੱਗੀ ਹੋਈ ਆ ਉਸੇ ਤਰੀਕੇ ਨਾਲ ਵੱਧ ਤੋਂ ਵੱਧ ਠੱਗ ਏਜਂਟਾਂ ਦੇ ਧੱਕੇ ਵੀ ਚੜ ਜਾਂਦੇ ਨੇ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੁੱਧ ਉਬਾਲਣ ਤੇ ਨਿਕਲਿਆ ਕੁੱਝ ਅਜਿਹਾ ਦੇਖਕੇ

htvteam

ਰਸੋਈ ‘ਚ ਖੜਕੇ ਬਣਾਓ ਆਹ ਛੋਟਾ ਜਿਹਾ ਨੁਸਕਾ, ਪੇਟ ਰਹੇਗਾ ਸਦਾ ਸੁਖੀ

htvteam

ਪੰਜਾਬ ਚ ਚੱਲ ਰਹੇ ਵੱਡੇ ਗੋਰਖ ਧੰਦੇ ਦਾ ਸਟਰਿੰਗ ਅਪ੍ਰੇਸ਼ਨ

htvteam

Leave a Comment