ਇਹ ਅਨੋਖਾ ਵਿਆਹ ਹੋਇਆ ਹੈ ਅੰਬਾਲਾ ਵਿਖੇ, ਜਿੱਥੇ ਮਾਪਿਆਂ ਵੱਲੋਂ ਮੁੰਡਿਆਂ ਵਾਂਗਰਾਂ ਪਾਲੀ ਪੇਸ਼ੇ ਤੋਂ ਵਕੀਲ ਇਹ ਕੁੜੀ ਆਪਣੇ ਵਿਆਹ ਤੇ ਘੋੜੀ ਚੜ੍ਹੀ ਹੈ | ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਜਾਂ ਬਰਾਦਰੀ ਵਿਚ ਏਦਾਂ ਦੀ ਰਸਮ ਪਹਿਲਾਂ ਕਦੇ ਨਹੀਂ ਹੋਈ | ਅਸਲ ‘ਚ ਇਸਦਾ ਵਿਆਹ ਹੈ ਜਿਸਦਾ ਏਨੂੰ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਹੈ | ਇਥੇ ਹੀ ਬੱਸ ਨਹੀਂ ਆਪਣੇ ਵਿਆਹ ‘ਚ ਹੁਣ ਇਹ ਕੁੜੀ ਜੋ ਕਰਨ ਜਾ ਰਹਿ ਹੈ ਉਹ ਰੀਤੀ ਰਿਵਾਜ਼ਾਂ ਤੋਂ ਬਿਲਕੁਲ ਹੱਟ ਕੇ ਹੈ | ਨੱਚਦੀ ਗਾਉਂਦੀ ਤੇ ਖੁਸ਼ੀਆਂ ਮਨਾਉਂਦੀ ਇਹ ਕੁੜੀ ਆਪਣੇ ਵਿਆਹ ਲਈ ਘੋੜੀ ਤੇ ਚੜਣ ਜਾ ਰਹੀ ਹੈ |
