ਅਸਲ ‘ਚ ਇਹ ਨੱਗ ਕੁੱਝ ਹੋਰ ਨਹੀਂ ਬਲਕਿ ਚਿੱਟੇ ਦੀਆਂ ਪੁੜੀਆਂ ਨੇ ਜੋ ਕਿ ਇਹ ਨੌਜਵਾਨ ਮੁੰਡਾ ਰੇਲਵੇ ਲਾਈਨ ‘ਤੇ ਬੈਠ ਸ਼ਰੇਆਮ ਬਿਨਾਂ ਕਿਸੇ ਖ਼ੌਫ਼ ਦੇ ਵੇਚਦਾ ਨਜ਼ਰ ਆ ਰਿਹਾ ਹੈ |
ਹਿਲਾ ਕੇ ਰੱਖ ਦੇਣ ਵਾਲੀ ਇਹ ਵੀਡੀਓ ਬਠਿੰਡੇ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਸ਼ਰੇਆਮ ਚਿੱਟਾ ਵਿਕ ਰਿਹਾ ਹੈ | ਹਾਲਾਂਕਿ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਵੀਡੀਓ ਵੇਖ ਕੇ ਸਭ ਕੁੱਝ ਬਿਲਕੁੱਲ ਸਾਫ਼ ਸਾਫ਼ ਪਤਾ ਚੱਲ ਰਿਹਾ ਹੈ |
ਸਰਕਾਰਾਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਵੱਡੇ ਵੱਡੇ ਵਾਅਦਿਆਂ ਦੇ ਨਾਲ ਲੋਕਾਂ ਦੀਆਂ ਵੋਟਾਂ ਹਾਸਲ ਕਰ ਸੱਤਾ ‘ਚ ਆਉਂਦੀਆਂ ਰਹੀਆਂ ਨੇ ਪਰ ਸੂਬੇ ‘ਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਸਭ ਫੇਲ ਹੀ ਸਾਬਿਤ ਹੋਈਆਂ | ਖੈਰ ਹੁਣ ਤਾਂ ਇੰਝ ਜਾਪ ਰਿਹੈ ਸ਼ਾਇਦ ਕੋਈ ਚਮਤਕਾਰ ਹੀ ਪੰਜਾਬ ਨੂੰ ਨਸ਼ੇ ਦੇ ਇਸ ਕੋਹੜ ਤੋਂ ਨਿਜਾਤ ਦਿਵਾ ਸਕੇ |
previous post
