Htv Punjabi
Uncategorized

ਸ਼ਿਵ-ਸੈਨਾ ਦੇ ਸਾਬਕਾ ਪ੍ਰਧਾਨ ਦਾ ਗੋਲੀ ਮਾਰ ਕੇ ਕਤਲ, ਘਰਵਾਲੀ ਤੇ ਬੇਟੀ ਦੇ ਵੀ ਵੱਜੀਆਂ ਸੱਟਾਂ

ਮੱਧ ਪ੍ਰਦੇਸ਼ ‘ਚ ਸ਼ਿਵਸੈਨਾ ਦੇ ਸਾਬਕਾ ਪ੍ਰਮੁੱਖ ਰਮੇਸ਼ ਸਾਹੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਥੇ ਹੀ ਰਮੇਸ਼ ਸੁ ਦੀ ਪਤਨੀ ਅਤੇ ਬੇਟੀ ਨੂੰ ਮੁਜ਼ਰਮਾਂ ਵੱਲੋਂ ਸੱਟ ਮਾਰੀ ਗਈ ਹੈ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਮੁਜ਼ਰਮ ਮੌਕੇ ਤੋਂ ਫਰਾਰ ਹੋ ਗਏ,, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮੱਧ ਪ੍ਰਦੇਸ਼ ‘ਚ ਸ਼ਿਵ ਸੈਨਾ ਦੇ ਪ੍ਰਮੁੱਖ ਰਹੇ ਰਮੇਸ਼ ਸਾਹੂ ਦੀ ਇੰਦੌਰ ਦੇ ਨਜ਼ਦੀਕ ਓਮਰੀ ਖੇੜਾ ‘ਚ ਗੋਲੀ ਮਾਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਰਮੇਸ਼ ਸਾਹੂ ਓਮਰੀ ਖੇੜਾ ‘ਚ ਸਾਈ ਰਾਮ ਢਾਬਾ ਚਲਾਉਂਦੇ ਸਨ। ਇਸ ਘਟਨਾ ਮੌਕੇ ਜਦੋਂ ਰਮੇਸ਼ ਦੀ ਪਤਨੀ ਅਤੇ ਉਸਦੀ ਬੇਟੀ ਵੱਲੋਂ ਮੌਕੇ ‘ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ਾਂ ਨੇ ਉਹਨਾਂ ਨੂੰ ਵੀ ਸੱਟਾਂ ਮਾਰੀਆਂ।

ਹਾਲਾਕਿ ਇਸ ਮੌਕੇ ਕਿਸੇ ਵੀ ਸਮਾਨ ਜਾ ਪੈਸੇ ਦੀ ਚੋਰੀ ਨਹੀਂ ਕੀਤੀ ਗਈ ਸੀ। ਮੁਜ਼ਰਮਾਂ ਨੇ ਸਿਰਫ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਦੇ ਚਲਦਿਆਂ ਪੁਲਿਸ ਨੂੰ ਇਸ ਮਾਮਲੇ ‘ਚ ਕੋਈ ਪੁਰਾਣੀ ਰੰਜ਼ਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਰਮੇਸ਼ ਸ਼ਾਹੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕੇ ਮੱਧ ਪ੍ਰਦੇਸ਼ ‘ਚ ਕਰੀਬ ੧੦ ਸਾਲ ਤੋਂ ਜਿਆਦਾ ਸਮੇਂ ਤੱਕ ਰਮੇਸ਼ ਸ਼ਿਵ ਸੈਨਾ ਦੇ ਮੁੱਖ ਰਹੇ ਹਨ।

Related posts

 ਪਾਵਨ ਸਰੂਪਾਂ ਦੇ ਮਾਮਲੇ ‘ਚ ਵੱਡੀ ਖਬਰ 

htvteam

ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਚਾਂਦੀ ਦਾ ਤਗਮਾ: ਕੋਰਟ ਨੇ ਅਪੀਲ ਕੀਤੀ ਖਾਰਜ

htvteam

ਆਹ ਦੇਖੋ, ਜਾਨਵਰ ਵੀ ਖਿੜ ਖਿੜ ਕੇ ਹੱਸਦੇ ਹਨ ?

Htv Punjabi