ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨਾਂ ਨੇ ਪੰਜਾਬ ਉਪਰ ਲੰਮਾ ਸਮਾਂ ਰਾਜ ਕੀਤਾ ਅਤੇ ਅੱਜ ਵੀ ਉਹਨਾਂ ਦੇ ਰਾਜ ਦੀਆਂ ਗੱਲਾਂ ਹੁੰਦੀਆਂ ਅਤੇ ਉਦਾਹਰਣਾਂ ਦਿਤੀਆਂ ਜਾਂਦੀਆਂ। ਜਦੋ ਅੰਗਰੇਜ ਭਾਰਤ ਆਏ ਤਾਂ ਉਹਨਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਅਤੇ ਕੋਹਿਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਆਪਣੀ ਬਾਂਹ ਉਤੇ ਬਣਦੇ ਸੀ ਉਸਨੂੰ ਇੰਗਲੈਂਡ ਲੈ ਗਏ।ਜਿਸਨੂੰ ਮੁੜ ਭਾਰਤ ਲਿਆਉਂਣ ਦੀ ਆਵਾਜ਼ ਉੱਠੀ ਹੈ ਏਸੇ ਦੇ ਸਬੰਧ ਵਿੱਚ ਅੰਮ੍ਰਿਤਸਰ ਵਿਖੇ ਇਕ ਮਨੁੱਖੀ ਅਧਿਕਾਰ ਸੰਸਥਾਂ ਵੱਲੋਂ ਸਾਂਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆਂ ਹੈ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕੀ ਕੋਹਿਨੂਰ ਹੀਰੇ ਨੂੰ ਭਾਰਤ ਲਿਆਂਦਾ ਜਾਵੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਜੇਕਰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਅਤੇ ਕੋਹਿਨੂਰ ਹੀਰਾ ਇੰਗਲੈਂਡ ਤੋਂ ਭਾਰਤ ਵਾਪਿਸ ਮੁੜ ਆਵੇ ਲਿਆਂਦਾ ਜਾਵੇ ਪਰ ਹੁਣ ਸਵਾਲ ਇਹ ਹੈ ਕੀ ਜੇਕਰ ਮੰਨ ਲਓ ਜੇਕਰ ਹੀਰੇ ਨੂੰ ਭਾਰਤ ਲਿਆਂਦਾ ਗਿਆ ਤਾਂ ਉਸਨੂੰ ਸੰਭਾਲੇਗਾ ਕੌਣ ਕੇਂਦਰ ਸਰਕਾਰ ਜਾਂ ਪੰਜਾਬ ਜਦੋਂ ਏਸ ਬਾਬਤ ਖਾਲਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਤੁਸੀ ਆਪ ਹੀ ਸੁਣ ਲਵੋ,,,,,,,,
ਭਾਈ ਸਾਬ੍ਹ ਦਾ ਕਹਿਣਾ ਐ ਕੀ ਹੀਰਾ ਭਾਰਤ ਨਹੀਂ ਲਿਆਉਂਣਾ ਚਹੀਦਾ ਜੇਕਰ ਲਿਆਂਦਾ ਵੀ ਗਿਆ ਤਾਂ ਉਸਨੂੰ ਰੱਖਣਾ ਕਿੱਥੇ ਹੈ ਇਸ ਬਿਆਨ ਦੇ ਪਿੱਛੇ ਭਾਈ ਸਾਬ੍ਹ ਦੀ ਚਿੰਤਾਂ ਨੂੰ ਚੰਗੀ ਤਰ੍ਹਾਂ ਸਮਝਿਆ ਸਕਦਾ ਹੈ ਖੈਰ ਜਾਂਦਿਆਂ ਜਾਂਦਿਆਂ ਨੇ ਸ਼੍ਰੋਮਣੀ ਕਮੇਟੀ ਤੇ ਗੱਲ ਸੁੱਟ ਦਿੱਤੀ ਖਾਲਸਾ ਦਾ ਕਹਿਣਾ ਜੇਕਰ ਸ੍ਰੋਮਣੀ ਕਮੇਟੀ ਇਸ ਸੰਬਧੀ ਜਿਆਦਾ ਸੁਹਿਰਦ ਹੈ ਤਾਂ ਖੁਦ ਹੀ ਲੈ ਆਵੇ ਹੀਰਾ ਅਤੇ ਸਿੰਘਾਸਨ ਬਾਕੀ ਤੁਹਾਡੀ ਏਸ ਬਾਰੇ ਕੀ ਰਾਏ ਹੈ ਆਪਣੀ ਰਾਏ ਕੂੰਮੈਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..