ਲੁਧਿਆਣਾ ਨਾਬਾਲਿਗ ਬੱਚੀ ਦੇ ਰੋਕੇ ਦਾ ਮਾਮਲਾ
ਪੀੜਤ ਪਰਿਵਾਰ ਨੇ ਲਾਏ ਆਪਣੇ ਹੀ ਪਿਤਾ ਤੇ ਇਲਜ਼ਾਮ
ਕਿਹਾ ਗੈਰ ਔਰਤ ਨਾਲ ਮਿਲਕੇ ਜਬਰਨ ਘੱਟ ਉਮਰ ‘ਚ ਵਿਆਹ ਦੀ ਕੋਸ਼ਿਸ਼
ਮਾਮਲਾ ਪਹੁੰਚਿਆ ਪੁਲਿਸ ਕੋਲ, ਜਾਂਚ ਸ਼ੁਰੂ
ਲੁਧਿਆਣਾ ਦੇ ਫੁੱਲਾਂਵਾਲ ਦਾ ਰਹਿਣ ਵਾਲਾ ਪਰਿਵਾਰ ਇਨਸਾਫ ਦੇ ਲਈ ਦਰ ਦਰ ਦੀ ਠੋਕਰਾ ਖਾ ਰਿਹਾ। ਦਰਅਸਲ 13 ਸਾਲ ਦੀ ਛੋਟੀ ਬੱਚੀ ਜਿਸ ਦੀ ਉਮਰ ਫਿਲਹਾਲ ਪੜ੍ਹਨ ਦੀ ਹੈ ਉਸ ਦੇ ਪਿਤਾ ਨੇ ਕਿਸੇ ਹੋਰ ਮਹਿਲਾ ਦੇ ਨਾਲ ਮਿਲ ਕੇ ਬੱਚੀ ਦਾ ਰੋਕਾ ਕਰ ਦਿੱਤਾ। ਜਦੋਂ ਕਿ ਕਾਨੂੰਨ ਮੁਤਾਬਕ ਨਾਬਾਲਿਕ ਬੱਚੀ ਦਾ ਵਿਆਹ ਕਰਨਾ ਜੁਰਮ ਹੈ। ਇਸ ਨੂੰ ਲੈ ਕੇ ਪੀੜਿਤ ਪਰਿਵਾਰ ਕਮਿਸ਼ਨਰ ਦਫਤਰ ਇਨਸਾਫ਼ ਦੀ ਮੰਗ ਕਰਨ ਲਈ ਪਹੁੰਚਿਆ ਜਿਸ ਤੋਂ ਬਾਅਦ ਸਲੇਮ ਟਾਬਰੀ ਜਿੱਥੇ ਲੜਕੀ ਦਾ ਰੋਕਾ ਕੀਤਾ ਗਿਆ ਹੈ ਉੱਥੇ ਕੰਪਲੇਂਟ ਮਾਰਕ ਕਰ ਦਿੱਤੀ ਗਈ ਹੈ।
ਇਸ ਸਬੰਧੀ ਪੀੜਿਤ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਜਲੰਧਰ ਦੇ ਵਿੱਚ ਕਿਸੇ ਹੋਰ ਮਹਿਲਾ ਦੇ ਨਾਲ ਰਹਿ ਰਹੇ ਨੇ ਜਦੋਂ ਕਿ ਆਪਣੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਬੱਚੀ ਦਾ ਉਹ ਪਾਲਣ ਪੋਸ਼ਣ ਕਰਨਗੇ ਉਸ ਨੂੰ ਪੜਾਉਣਗੇ ਲਿਖਾਉਣਗੇ। ਪਰ ਬੱਚੀ ਨੂੰ ਉਨਾਂ ਨੇ ਆਪਣੇ ਨਾਲ ਲਿਜਾ ਕੇ ਉਸਦਾ 13 ਸਾਲ ਦੀ ਉਮਰ ਦੇ ਵਿੱਚ ਹੀ ਰੋਕਾ ਕਰ ਦਿੱਤਾ। ਜਿਸ ਦਾ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬੱਚੀ ਦੀ ਉਮਰ ਹਜੇ ਪੜਨ ਦੀ ਹੈ ਬੱਚੀ ਦੇ ਭਰਾ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਜਿੰਮੇਵਾਰੀ ਲੈਣ ਦੀ ਗੱਲ ਕਹੀ ਸੀ ਪਰ ਹੁਣ ਉਹ ਜਬਰਨ ਉਸ ਦੇ ਵਿਆਹ ਦੀ ਗੱਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਸਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਸੀ। ਉਹ ਇਨਸਾਫ ਦੇ ਲਈ ਕਮਿਸ਼ਨਰ ਦਫਤਰ ਦੇ ਵਿੱਚ ਪਹੁੰਚੇ ਹਨ।
ਇਸ ਨੂੰ ਲੈ ਕੇ ਏਐਸਆਈ ਥਾਣਾ ਸਦਰ ਨੇ ਕਿਹਾ ਹੈ ਕਿ ਸਾਡੇ ਕੋਲ ਪੁਲਿਸ ਕਮਿਸ਼ਨਰ ਵੱਲੋਂ ਇਸ ਸਬੰਧੀ ਇਨਕੁਆਇਰੀ ਆਈ ਸੀ ਉਹਨਾਂ ਕਿਹਾ ਕਿ ਸੰਬੰਧਤ ਥਾਣੇ ਦੇ ਵਿੱਚ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਛੋਟੀ ਬੱਚੀ ਹੈ ਉਸ ਦੇ ਰੋਕੇ ਦੀ ਗੱਲ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਸੰਬੰਧਿਤ ਥਾਣੇ ਵੱਲੋਂ ਕੀਤੀ ਜਾਵੇਗੀ। ਖੈਰ ਹੁਣ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
