ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ, ਫੜੀ ਇੱਕ ਮਾਂ ਨਸ਼ਾ ਤਸਕਰ
ਪੁੱਤ ਫਰਾਰ,130 ਗ੍ਰਾਮ ਹੈਰੋਇਨ, ਦੋ ਪਿਸਤੌਲ ਛੇ ਕਾਰਤੂਸ ਕੀਤੇ ਬਰਾਮਦ
ਮਹਿਲਾ ਦਾ ਬੇਟਾ ਨਸ਼ਾ ਤਸਕਰ, ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ
ਡੀਐਸਪੀ ਦਿਹਾਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤ ਥਾਣੇ ਦੇ ਅਧੀਨ ਪੈਂਦੇ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਵੇਖੇ ਸੀਆਈਏ ਸਟਾਫ ਟੂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਨਸ਼ਾ ਤਸਕਰ ਘੁੰਮ ਰਹੇ ਹਨ ਜਿਸਦੇ ਚਲਦੇ ਸੀਆਈਏ ਸਟਾਫ ਟੂ ਦੀ ਪੁਲਿਸ ਨੇ ਇੱਕ ਬੁਲਟ ਮੋਟਰਸਾਈਕਲ ਨੂੰ ਸ਼ੱਕ ਦੇ ਤੌਰ ਤੇ ਰੋਕਿਆ ਅਤੇ ਬੁਲਟ ਮੋਟਰਸਾਈਕਲ ਤੇ ਬੈਠੀ ਇੱਕ ਮਹਿਲਾ ਜਿਸਦਾ ਨਾਂ ਪਰਮਜੀਤ ਕੌਰ ਅਤੇ ਬੁਲਟ ਚਲਾ ਰਿਹਾ ਉਸਦਾ ਬੇਟਾ ਸੀ ਜਦੋਂ ਉਨਾਂ ਕੋਲ ਤਲਾਸ਼ੀ ਲਿੱਤੀ ਗਈ ਤਾਂ ਇੱਕ ਲਿਫਾਫੇ ਦੇ ਵਿੱਚੋਂ ਨਸ਼ੀਲਾ ਪਦਾਰਥ ਜੋ ਕਿ 130 ਗਰਾਮ ਹਿਰੋਇਨ ਸੀ ਅਤੇ ਲੜਕੇ ਦੇ ਕੋਲੋਂ ਦੋ ਪਿਸਤੋਲ ਫੜੇ ਗਏ ਇੱਕ ਦੇਸੀ ਕੱਟਾ ਸੀ ਅਤੇ ਲੜਕਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਪਰ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post