ਨਕੋਦਰ ਵਿਖੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ
ਪ੍ਰਾਈਵੇਟ ਸਕੂਲ ਦੀ ਬੱਸ ਅਚਾਨਕ ਖੇਤਾਂ ਵਿੱਚ ਜਾ ਵੜੀ
ਸਕੂਲੀ ਬੱਚੇ ਬਾਲ ਬਾਲ ਬਚੇ ਅਤੇ ਮੌਕੇ ਤੇ ਪਹੁੰਚੀ ਪੁਲਿਸ
ਨਕੋਦਰ ਵਿਖੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਅਚਾਨਕ ਹੀ ਖੇਤਾਂ ਵਿੱਚ ਜਾ ਵੜੀ ਜੋ ਬੱਚੇ ਸਨ ਬਸ ਵਿੱਚ ਉਹ ਬਾਲ ਬਾਲ ਬਚੇ ਅਤੇ ਮੌਕੇ ਤੇ ਪਹੁੰਚ ਕੇ ਨਕੋਦਰ ਸਿਟੀ ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਕਿਹਾ ਕਿ ਜੇਕਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਸਕੂਲ ਬੱਸ ਵਿੱਚ ਸਨ ਛੇ ਤੋਂ ਸੱਤ ਬੱਚੇ ਜਿਨਾਂ ਨੂੰ ਸੁਰੱਖਿਤ ਘਰ ਭੇਜ ਦਿੱਤਾ ਗਿਆ ਹੈ ਅਤੇ ਸਕੂਲ ਬੱਸ ਨੂੰ ਟਰੈਕਟਰ ਦੇ ਨਾਲ ਟੋਚਨ ਪਾ ਕੇ ਖੇਤਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post