Htv Punjabi
Punjab Video

ਸਕੂਲ ਦੇ ਮਾਲਕ ਨਾਲ ਗੱਡੀ ‘ਚ ਕੀ ਹੋਇਆ

ਮਾਛੀਵਾੜਾ ਸਾਹਿਬ ਤੋਂ ਇਲਾਵਾ ਸੂਬੇ ਵਿਚ ਕਈ ਹੋਰ ਸਕੂਲ ਚਲਾ ਰਹੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ ਬਾਅਦ ਦੁਪਹਿਰ ਕਾਤਲਾਨਾ ਹਮਲਾ ਹੋ ਗਿਆ ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨਾਮਧਾਰੀ ਅੱਜ ਆਪਣੇ ਮਾਛੀਵਾਡ਼ਾ ਸਾਹਿਬ ਨੇਡ਼੍ਹਲੇ ਸਕੂਲ ’ਚੋਂ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਚੰਡੀਗਡ਼੍ਹ ਲਈ ਰਵਾਨਾ ਹੋਏ ਸਨ ਕਿ 3 ਕਿਲੋਮੀਟਰ ਦੂਰੀ ’ਤੇ ਹੀ ਸਰਹਿੰਦ ਨਹਿਰ ਦੇ ਗਡ਼੍ਹੀ ਪੁਲ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤਾ। ਬਲਦੇਵ ਸਿੰਘ ਨਾਮਧਾਰੀ ਅਨੁਸਾਰ 2 ਕਾਰ ਸਵਾਰ ਜੋ ਕਿ ਆਈ-20 ਕਾਰ ’ਤੇ ਆਏ ਅਤੇ ਉਨ੍ਹਾਂ ਦੇ ਬਰਾਬਰ ਕਾਰ ਲਗਾ ਕੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਉਹ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਉਪਰੰਤ ਚੰਡੀਗਡ਼੍ਹ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. ਸੌਰਵ ਜਿੰਦਲ, ਡੀ.ਐੱਸ.ਪੀ. ਤਰਲੋਚਨ ਸਿੰਘ, ਡੀ.ਐੱਸ.ਪੀ. (ਡੀ) ਗੁਰਵਿੰਦਰ ਸਿੰਘ ਬਰਾਡ਼ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਵਲੋਂ ਸਕੂਲ ਤੋਂ ਲੈ ਕੇ ਘਟਨਾ ਸਥਾਨ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਰਕਾਰੀ ਹਸਪਤਾਲ ਦੇ ਡਾਕਟਰ ਸੰਚਾਰੀਕਾ ਸ਼ਾਹ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਚੰਡੀਗੜ੍ਹ ਜਖਮੀ ਹਾਲਤ ਦੇ ਵਿੱਚ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਆਏ ਸਨ ਜਖਮੀ ਦੇ ਗੋਲੀ ਗਰਦਨ ਤੇ ਲੱਗੀ ਹੋਈ ਸੀ। ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੇਪ ਕੇਸ ਮਾਮਲੇ ਚ ਢੱਡਰੀਆਂ ਵਾਲੇ ਨਾਲ ਦੇਖੋ ਹੁਣ ਮੁੜ ਕੀ ਹੋਇਆ !

htvteam

ਸ਼ਹਿਰ ‘ਚ ਘੁੰਮਦੀ ਅਜਿਹੀ ਗੱਡੀ ‘ਚ ਹੁੰਦਾ ਸੀ ਗਲਤ ਕੰਮ ?

htvteam

ਡੌਂਕੀ ਲਗਾਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਦੇਖੋ ਕੀ ਹੋਇਆ

htvteam

Leave a Comment