ਤਸਵੀਰਾਂ ਚ ਨਜ਼ਰ ਆ ਰਹੀ ਇਹ ਉਹੀ ਦਾਰੂ ਦੀ ਬੋਤਲ ਹੈ ਜਿਸਨੂੰ ਸਵਾਦ ਸਵਾਦ ਚ ਪੀਕੇ ਆਪਣਾ ਦਿਮਾਗ ਘੁੰਮਾਕੇ ਬੰਦੇ ਨੇ ਏਸ ਡੱਬੀ ਚੋਂ ਕੱਢ ਕੇ ਸਿਗਰੇਟ ਦੇ ਕੱਛ ਲਗਾਏ ਆਪਣੇ ਵੱਲੋਂ ਤਾਂ ਉਸ ਬੰਦੇ ਨੇ ਸਵਾਦ ਲੈ ਲਿਆ ਪਰ ਉਸਦੀ ਸਿਗਰੇਟ ਨੇ ਕਿਸਾਨਾਂ ਦੀ 6 ਮਹੀਨੇ ਦੀ ਕੀਤੀ ਕਰਾਈ ਮਿਹਨਤ ਤੇ ਪਾਣੀ ਫੇਰ ਦਿੱਤਾ ਕਿਸਾਨਾਂ ਮੁਤਾਬਿਕ ਸਿਗਰੇਟ ਦੇ ਕਾਰਨ ਖੜ੍ਹੀ ਫਸਲ ਅੱਗ ਦੀ ਚਪੇਟ ਚ ਆ ਗਈ ਮਿੰਟਾਂ ਸੈਕਿੰਟਾਂ 60 ਤੋਂ ਸੱਤਰ ਕੀਲੇ ਸੜਕੇ ਸੁਆਹ ਹੋ ਗਏ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕਿ ਦੂਰ ਦੂਰ ਤੱਕ ਨਾੜ ਫਸਲਾਂ ਤਬਾਹ ਹੋ ਗਈਆਂ ਬੇਸ਼ੱਕ ਫਾਇਰ ਬ੍ਰਿਗੇਡ਼ ਦੀਆਂ ਗੱਡੀਆਂ ਨੇ ਆਕੇ ਅੱਗ ਬੁਝਾਉਂਣ ਦੀ ਕੋਸਿਸ਼ ਵੀ ਕੀਤੀ ਪਰ ਕਹਿੰਦੇ ਨੇ ਅੱਗ ਤੇ ਪਾਣੀ ਜਲਦੀ ਕਾਬੂ ਨਹੀਂ ਆਉਂਦੇ,ਵੱਢਣ ਕਿਨਾਰੇ ਖੜ੍ਹੀ ਫਸਲ ਦਾ ਇਹ ਹਾਲ ਦੇਖ ਕਿਸਾਨਾਂ ਦੀ ਭੁੱਬਾਂ ਨਿਕਲ ਗਈਆਂ,ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰਾਜ ਅਤੇ ਖੋਖਰ ਦੀ ਹੱਦ ਨੇੜੇ ਦਾ ਹੈ,,,,,,
ਏਸ ਮੌਕੇ ਭਰੇ ਨਾਲ ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਸੋ ਦੋਸਤੋ ਹਕੀਕਤ ਟੀ ਵੀ ਪੰਜਾਬੀ ਜਰੀਏ ਅਸੀ ਬਾਕੀ ਕਿਸਾਨਾਂ ਸਤੱਰਕ ਕਰਨਾਂ ਚਾਹੁੰਦੇ ਹਾਂ ਕੀ ਜੇਕਰ ਤੁਸੀ ਹਾਲੇ ਤੱਕ ਫਸਲ ਨਹੀਂ ਵੱਢੀ ਤਾਂ ਉਸਦਾ ਧਿਆਨ ਰੱਖੋ ਤੇ ਜਲਦ ਹੀ ਆਪਣਾ ਵਾਢੀ ਵਾਲਾ ਕੰਮ ਸਮਾਪਤ ਕਰ ਦਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
