ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਚ ਪਹੁੰਚੀ ਫੌਜ
22 ਪਿੰਡਾਂ ਦੀ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਲਿਖੀ ਸੀ ਚਿੱਠੀ
ਕਈ ਏਕੜ ਫਸਲ ਤੇ ਜ਼ਮੀਨ ਦਰਿਆ ਚ ਹੜੀ
ਭਾਵੇਂ ਪੰਜਾਬ ਦੇ ਵਿੱਚ ਹੜ ਤੋਂ ਬਾਅਦ ਹੋਈ ਤਬਾਹੀ ਦੀ ਭਰਭਾਈ ਲਈ ਕੰਮ ਜੋਰਾ ਸ਼ੋਰਾਂ ਤੇ ਚੱਲ ਰਿਹਾ ਹੈ ਪਰ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਨਾ ਹੀ ਲੋਕਾਂ ਦੀਆਂ ਜ਼ਮੀਨਾਂ ਰਹੀਆਂ ਅਤੇ ਨਾ ਹੀ ਫਸਲ ਕਿਉਂਕਿ ਸਤਲੁਜ ਦਰਿਆ ਦਾ ਵਹਾ ਇੱਕ ਪਾਸੇ ਹੋਣ ਕਰਕੇ 300 ਏਕੜ ਤੋਂ ਵੱਧ ਜਮੀਨ ਪਾਣੀ ਦੇ ਵਿੱਚ ਹੜ ਗਈ। ਲੱਖਾ ਦੀਆਂ ਜਮੀਨਾਂ ਦਾ ਕਿਸਾਨਾਂ ਦਾ ਨੁਕਸਾਨ ਹੋ ਗਿਆ। ਨਾ ਹੀ ਫਸਲ ਰਹੀ ਹੈ ਅਤੇ ਨਾ ਹੀ ਜਮੀਨ ਰਹੀ ਹੈ।
ਹਾਲੇ ਵੀ ਲਗਾਤਾਰ ਸਤਲੁਜ ਦਰਿਆ ਦਾ ਪਾਣੀ ਜਮੀਨਾਂ ਨੂੰ ਖੋਰਾ ਲਗਾ ਰਿਹਾ ਹੈ। ਰੋਜਾਨਾ ਜਮੀਨ ਹੜ ਜਾਂਦੀ ਹੈ ਇਸ ਨੂੰ ਲੈ ਕੇ ਨੇੜੇ ਤੇੜੇ ਦੀਆਂ ਬਾਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖ ਕੇ ਇਸ ਸਬੰਧੀ ਫੌਜ ਨੂੰ ਤੁਰੰਤ ਲਾ ਕੇ ਇਸ ਦਾ ਹੱਲ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਅੱਜ ਫੌਜ ਦੇ ਅਧਿਕਾਰੀ ਮੌਕਾ ਦੇਖਣ ਲਈ ਪਹੁੰਚੇ ਹਨ ਉੱਥੇ ਹੀ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਪਲੈਟਫਾਰਮ ਬਣਾ ਰਹੇ ਹਨ ਦੋਨੇ ਪਾਸੇ ਪਲੈਟਫਾਰਮ ਬਣਾਉਣ ਤੋਂ ਬਾਅਦ ਜੋ ਵਿਚਕਾਰ ਰੇਤ ਦਾ ਬੈੱਡ ਬਣ ਕੇ ਤਿਆਰ ਹੋ ਗਿਆ ਹੈ ਉਸ ਨੂੰ ਹਟਾਇਆ ਜਾਵੇਗਾ ਤਾਂ ਜੋ ਸਤਲੁਜ ਦੇ ਵਹਾ ਨੂੰ ਮੁੜ ਤੋਂ ਵਿਚਕਾਰ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਜਮੀਨਾਂ ਨੂੰ ਬਚਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਇੱਥੇ ਨੁਕਸਾਨ ਤਾਂ ਵੱਡਾ ਹੋਇਆ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਰਾਹਤ ਮਿਲੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੀਆਂ ਜਮੀਨਾਂ ਹੜ ਗਈਆਂ ਨੇ ਸਾਡੇ ਕੋਲ ਮਸ਼ੀਨਾਂ ਹਨ ਜੇਕਰ ਸਾਨੂੰ ਫੌਜ ਇੱਕ ਪੁੱਲ ਬਣਾ ਕੇ ਦੇ ਦੇਵੇ ਤਾਂ ਅਸੀਂ ਦੂਜੇ ਪਾਸੇ ਮਸ਼ੀਨਾਂ ਲਗਾ ਕੇ ਮਿੱਟੀ ਨੂੰ ਅਤੇ ਰੇਤ ਨੂੰ ਹਟਾ ਦੇਵਾਂਗੇ ਜਿਸ ਨਾਲ ਪਾਣੀ ਦਾ ਵਹਾ ਦੂਜੇ ਪਾਸੇ ਨੂੰ ਹੋ ਜਾਵੇਗਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਮੀਨਾਂ ਹੜ ਗਈਆਂ ਨੇ ਵੱਡਾ ਨੁਕਸਾਨ ਉਹਨਾਂ ਨੂੰ ਚੱਲਣਾ ਪਿਆ ਹੈ ਹੁਣ ਜਮੀਨਾਂ ਹੀ ਨਹੀਂ ਹਨ ਤਾਂ ਉਸ ਦੀ ਗਿਰਦਾਵਰੀ ਵੀ ਕੀ ਹੋਵੇਗੀ ਅਤੇ ਉਸਦਾ ਮੁਆਵਜ਼ਾ ਵੀ ਕੀ ਮਿਲੇਗਾ। ਉੱਥੇ ਹੀ ਭਾਜਪਾ ਦੇ ਬੁਲਾਰੇ ਬਲੀਏ ਵਾਲ ਵੀ ਮੌਕੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਮਿਲ ਕੇ ਗਵਰਨਰ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਤੋਂ ਬਾਅਦ ਅੱਜ ਫੌਜ ਦੇ ਅਧਿਕਾਰੀ ਪਹੁੰਚੇ ਹਨ ਪਰ ਫਿਲਹਾਲ ਹਜੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਹੁਣ ਇੱਥੇ ਪੂਰੀ ਵਿਊਤਬੰਦੀ ਬਣਾਈ ਜਾਵੇਗੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..