Htv Punjabi
Crime Punjab Video

ਸਹੁਰਾ ਗਰਭ ਧਾਰਨ ਕਰਨ ਲਈ ਨੂੰਹ ਕਰਦਾ ਸੀ ਤੰਗ, ਫਿਰ ਚਾੜ੍ਹਤਾ ਚੰਨ ?

ਅੰਮ੍ਰਿਤਸਰ ‘ਚ ਨਵ ਵਿਆਹੀ ਮਹਿਲਾ ਦੀ ਮੌ/ ਤ ਨਾਲ ਹੜਕੰਪ
ਸੱਸ ਦੀ ਤੰਗਪੇਸ਼ੀ ਅਤੇ ਸੋਹਰੇ ਦੀ ਦਰਿੰਦਗੀ ਦੇ ਲੱਗੇ ਇਲਜ਼ਾਮ
ਵਿਆਹ ਨੂੰ ਹੋਇਆ ਸੀ ਇਕ ਸਾਲ ਪਰਿਵਾਰ ਵੱਲੋਂ ਗਰਭ ਧਾਰਣ ‘ਤੇ ਦਬਾਅ ਦੇ ਦੋਸ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ ਦੇ ਸਲਤਾਨਵਿੰਡ ਰੋਡ ‘ਤੇ ਸਥਿਤ ਮੰਦਰ ਵਾਲਾ ਬਾਜ਼ਾਰ ਇਲਾਕੇ ਵਿੱਚ ਇੱਕ ਬਹੁਤ ਹੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 22 ਸਾਲਾ ਨਵਵਿਆਹਤਾ ਮਹਿਲਾ ਨੇ ਪਰਿਵਾਰਕ ਤੰਗਪੇਸ਼ੀ ਤੋਂ ਤੰਗ ਆ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਹਿਲਾ ਨੂੰ ਪਰਿਵਾਰ ਵੱਲੋਂ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕਾ ਦੇ ਪਿਤਾ ਮਨਮੋਹਕ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਓਹ ਲੁਧਿਆਣੇ ਦੇ ਰਹਿਣ ਵਾਲੇ ਹਨ। ਤੇ ਉਨਾ, ਦੀ ਧੀ ਦੇ ਵਿਆਹ ਨੂੰ ਹਾਲੇ ਸਿਰਫ਼ 10 ਮਹੀਨੇ ਹੀ ਹੋਏ ਸਨ। ਉਨ੍ਹਾ ਨੇ ਦੱਸਿਆ ਕਿ ਰਿਸ਼ਤੇਦਾਰੀ ਵਿਚਕਾਰ ਵਿਆਹ ਹੋਣ ਦੇ ਬਾਵਜੂਦ ਸੱਸ ਜਸਵਿੰਦਰ ਕੌਰ, ਸਸੁਰ ਮਨਜੀਤ ਸਿੰਘ ਅਤੇ ਨਨੰਦ ਸਨੇਹਾ ਅਕਸਰ ਉਸਦੀ ਧੀ ਨਾਲ ਬਦਸਲੂਕੀ ਅਤੇ ਤੰਗ ਪਰੇਸ਼ਾਨ ਕਰਦੇ ਸਨ। ਪਰਿਵਾਰ ਵੱਲੋਂ ਉਸਨੂੰ ਗਰਭਵਤੀ ਨਾ ਹੋਣ ਦਾ ਤਾਣਾ ਦਿੱਤਾ ਜਾਂਦਾ ਸੀ।

ਮ੍ਰਿਤਕਾ ਦੇ ਪਿਤਾ ਦਾ ਇਹ ਵੀ ਦੋਸ਼ ਹੈ ਕਿ ਸਸੁਰ ਮਨਜੀਤ ਸਿੰਘ ਉਸਦੀ ਧੀ ‘ਤੇ ਗੰਦੀ ਨਜ਼ਰ ਰੱਖਦਾ ਸੀ ਅਤੇ ਇੱਕ ਵਾਰ ਰਸੋਈ ਵਿੱਚ ਉਸਨੂੰ ਜਬਰੀ ਫੜ ਵੀ ਲਿਆ ਸੀ। ਜਦੋਂ ਧੀ ਨੇ ਇਹ ਗਲ ਘਰ ਵਿੱਚ ਦੱਸੀ ਤਾਂ ਉਸਦੇ ਪਤੀ ਨੇ ਉਲਟ ਉਸਨੂੰ ਚਪੇੜਾਂ ਮਾਰੀਆਂ ਸਨ। ਪਰਿਵਾਰ ਦਾ ਸ਼ੱਕ ਹੈ ਕਿ ਘਟਨਾ ਵਾਲੇ ਦਿਨ ਵੀ ਕੋਈ ਇਸ ਹੀ ਤਰ੍ਹਾਂ ਦੀ ਘਿਨੌਣੀ ਹਰਕਤ ਹੋਈ ਹੋਵੇਗੀ, ਜਿਸ ਤੋਂ ਤੰਗ ਆ ਕੇ ਉਸਨੇ ਖ਼ੁਦਕੁਸ਼ੀ ਕੀਤੀ।

ਇਸ ਸਬੰਧੀ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਸਾਡੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਜੋ ਵੀ ਮ੍ਰਿਤਕਾ ਦੇ ਪਰਿਵਾਰ ਦੇ ਮੈਂਬਰ ਬਿਆਨ ਲਿਖਾਣਗੇ ਉਸ ਸਧਾਰਨ ਬੰਨਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਰਾਤ ਵੇਲੇ ਪੈਸੇ ਕਢਾਉਣ ਲੱਗੇ ਹੋ ਜਾਣ ਸਾਵਧਾਨ, ਬੈਂਕ ਕਹਿੰਦਾ ਕਰੋ ਆਹ ਕੰਮ ਨਈਂ ਤਾਂ,,,

Htv Punjabi

20 ਮਿੰਟ ‘ਚ ਅੰਨ੍ਹਿਆਂ ਨੂੰ ਦਿਖਣ ਲੱਗਾ ਦਿੰਦੈ ਆਹ ਡਾਕਟਰ; ਧੱਕੇ ਨਾ ਖਾਓ, ਐਨਕਾਂ ਉਤਾਰਕੇ ਜਾਓ

htvteam

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

Leave a Comment