ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਤੇ ਅੜੀਅਲ ਰਵੱਈਏ ਖਿਲਾਫ ਵਿੱਢੀ ਗਈ ਕਲਮ ਛੋੜ ਹੜਤਾਲ 30 ਜੂਨ ਤੱਕ ਵਧਾ ਦਿੱਤੀ ਹੈ। ਅਤੇ ਸਾਰੇ ਦਫਤਰਾਂ ਦਾ ਕੰਮਕਾਜ਼ ਸੰਪੂਰਨ ਤੌਰ ’ਤੇ ਠੱਪ ਕਰਕੇ ਰੱਖ ਦਿੱਤਾ ਹੈ। ਅੱਜ ਸਵੇਰੇ ਸਰਕਾਰੀ ਦਫਤਰੀ ਖੁੱਲਦੇ ਸਾਰ ਹੀ ਸਥਾਨਕ ਡੀ.ਏ.ਸੀ. ਕੰਪਲੈਕਸ ’ਚ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਦੇ ਵਿਰੋਧ ਨਾਲ ਗੂੰਜ ਉਠਿਆ। ਮੁਲਾਜ਼ਮ ਨਾਅਰੇਬਾਜ਼ੀ ਕਰਦੇ ਹੋਏ ਦਫਤਰਾਂ ਦੇ ਬਾਹਰ ਆਏ ਅਤੇ ਡੀ.ਸੀ. ਦਫਤਰ ਸਾਹਮਣੇ ਤੇ ਤਹਿਸੀਲ ਦਫਤਰ ਸਾਹਮਣੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਕਲਮਛੋੜ ਹੜਤਾਲ ਦੌਰਾਨ ਡੀ.ਸੀ. ਦਫਤਰ ਫਿਰੋਜ਼ਪੁਰ, ਲੋਕ ਨਿਰਾਮਣ ਵਿਭਾਗ, ਐਸ.ਡੀ.ਐਮ. ਦਫਤਰ, ਫੂਡ ਸਪਲਾਈ ਵਿਭਾਗ, ਭੂਮੀ ਰੱਖਿਆ ਦਫਤਰ ਫਿਰੋਜ਼ਪੁਰ, ਜ਼ਿਲਾ ਨਗਰ ਯੋਜਨਾਕਾਰ ਦਫਤਰ, ਖਜਾਨਾ ਦਫਤਰ, ਕਿਰਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਿਖਿਆ ਵਿਭਾਗ, ਸਹਿਕਾਰਤਾ ਵਿਭਾਗ, ਭਾਸ਼ਾ ਵਿਭਾਗ, ਅੰਕੜਾ ਵਿਭਾਗ, ਸਿਹਤ ਵਿਭਾਗ ਦੇ ਸੈਂਕੜੇ ਕਾਮਿਆਂ ਨੇ ਭਾਗ ਲਿਆ।