ਮੌਸਮ ਨੂੰ ਲੈਕੇ ਵੱਡੀ ਅਪਡੇਟ ਪੰਜਾਬ ‘ਚ ਅੱਜ ਓਰੇਂਜ ਅਲਰਟ
ਮੌਸਮ ਵਿਭਾਗ ਵੱਲੋਂ 4 ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਤੂਫਾਨ ਨੂੰ ਲੈ ਕੇ ਚੇਤਾਵਨੀ
ਓਧਰ ਮੀਂਹ ਦੇ ਮੌਸਮ ਹੋਇਆ ਸੁਹਾਵਣਾ, ਗਰਮੀ ਤੋਂ ਰਾਹਤ
ਸ਼੍ਰੀ ਦਰਬਾਰ ਸਾਹਿਬ ਚ ਸੰਗਤਾਂ ਦੀ ਭੀੜ
ਅੱਜ ਸਵੇਰੇ ਤੜਕਸਾਰ ਤੋਂ ਹੀ ਅੰਮ੍ਰਿਤਸਰ ਸ਼ਹਿਰ ‘ਚ ਹੋ ਰਹੀ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਬਾਰਿਸ਼ ਦੇ ਨਾਲ ਜਿੱਥੇ ਮੌਸਮ ਵਿੱਚ ਠੰਡਕ ਆਈ ਹੈ ਉੱਥੇ ਹੀ ਗੁਰੂ ਘਰਾਂ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸ਼ਰਧਾ ‘ਚ ਕੋਈ ਘਾਟ ਨਹੀਂ ਆਈ। ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਗੁਰਪਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੀ ਸਵੇਰ ਤੋਂ ਹੀ ਸੰਗਤਾਂ ਦੀ ਆਉਣ-ਜਾਣ ਲਗਾਤਾਰ ਜਾਰੀ ਰਹੀ। ਬਾਰਿਸ਼ ਦੇ ਬਾਵਜੂਦ ਲੋਕ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋ ਰਹੇ ਹਨ।
ਇਹ ਨਜ਼ਾਰੇ ਸਾਫ਼ ਦਰਸਾਉਂਦੇ ਹਨ ਕਿ ਮੌਸਮ ਚਾਹੇ ਜਿਹੋ ਜਿਹਾ ਵੀ ਹੋਵੇ, ਸੰਗਤਾਂ ਦੀ ਗੁਰੂ ਘਰ ਨਾਲ ਆਸਥਾ ਅਟੁੱਟ ਰਹਿੰਦੀ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗੁਰੂ ਘਰ ਦੇ ਅੰਦਰ ਤੇ ਬਾਹਰ ਸ਼ਮਿਆਨੇ ਲਗਾਏ ਗਏ ਹਨ ਤਾਂ ਜੋ ਬਾਰਿਸ਼ ਤੋਂ ਬਚਾਅ ਹੋ ਸਕੇ। ਉਨ੍ਹਾ ਕਿਹਾ ਕਿ ਪਰਿਕਰਮਾ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਸ਼ਮਿਆਨੇ ਲਗਾ ਕੇ ਬਾਰਿਸ਼ ਤੋਂ ਬਚਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਲੰਗਰ ਹਾਲ ‘ਚ ਵੀ ਸਵੇਰ ਤੋਂ ਹੀ ਚਾਹ ਅਤੇ ਸਦਾ ਵਰਤੋਂ ਵਾਲਾ ਲੰਗਰ ਉਪਲਬਧ ਕਰਵਾਇਆ ਗਿਆ।ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਪੂਰੀ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਬਾਰਿਸ਼ ਦੇ ਵਿਚਕਾਰ ਵੀ ਉਹ ਸੰਗਤ ਦੀ ਸਹੂਲਤ ਲਈ ਲਗਾਤਾਰ ਤੈਨਾਤ ਰਹੇ ਅਤੇ ਹਰ ਪੱਖੋਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
