ਕੁੱਝ ਦਿਨ ਪਹਿਲਾਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਵਿਚ ਅੰਮ੍ਰਿਤਸਰ ਦੇ ਅੰਨਗੜ੍ਹ ਦੀ ਇੱਕ ਕੁੜੀ ਰੋਂਦੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਪਣੀ ਗੱਲ ਪਹੁੰਚਣ ਬਾਰੇ ਆਖ ਰਹੀ ਹੈ | ਇਸ ਵੀਡੀਓ ਵਿਚ ਉਹ ਨਸ਼ੇ ਦੇ ਸੌਦਾਗਰਾਂ ਵੱਲੋਂ ਆਪਣੇ ਪਿਤਾ ਦੇ ਨਾਲ ਮਾਰ ਕੁੱਟ ਕਰਨ ਦਾ ਦੋਸ਼ ਲਗਾ ਰਹੀ ਹੈ ਇਸਦੇ ਨਾਲ ਹੀ ਉਹ ਆਮ ਆਦਮੀ ਪਾਰਟੀ ਦੇ ਲੋਕਲ ਆਗੂ ਵਲੋਂ ਮਾੜੇ ਅਨਸਰਾਂ ਦਾ ਸਾਥ ਦੇਣ ਦਾ ਦੋਸ਼ ਲਗਾਉਂਦੇ ਹੋਏ ਮਾੜਾ ਵਤੀਰਾ ਕਰਨ ਦੀ ਗੱਲ ਵੀ ਦੱਸ ਰਹੀ ਹੈ |
ਇਸ ਵੀਡੀਓ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ ਹੈ | ਪ੍ਰਿਆ ਨਾਂ ਦੀ ਇਹ ਕੁੜੀ ਜੋ ਕਿ ਸਿੰਗਰ ਹੈ ਉਸਦੀ ਮਤਰੇਈ ਮਾਂ ਆਮ ਆਦਮੀ ਪਾਰਟੀ ਦੇ ਆਗੂ ਸੰਨੀ ਸਹੋਤਾ ਦਾ ਸਾਥ ਦਿੰਦਿਆਂ ਪ੍ਰਿਆ ਤੇ ਉਸਦੇ ਪਿਤਾ ਦੇ ਖਿਲਾਫ ਮੀਡੀਆ ਸਾਹਮਣੇ ਆ ਗਈ |
ਵਾਇਰਲ ਹੋਈ ਇਸ ਵੀਡੀਓ ਦੇ ਬਾਬਤ ਪ੍ਰਿਆ ਦੀ ਮਤਰੇਈ ਮਾਂ ਅਤੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਬਾਰੇ ਖੁਦ ਸੰਨੀ ਸਹੋਤਾ ਦਾ ਕੀ ਕਹਿਣਾ ਹੈ ਤੁਸੀਂ ਆ ਹੀ ਸੁਣ ਲਓ |
