ਖੰਨਾ ਦੇ ਪਿੰਡ ਰਸੂਲੜਾ ਦੇ ਰਹਿਣ ਵਾਲੇ ਅਵਤਾਰ ਸਿੰਘ ਔਜਲਾ ਨੇ ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਾਵਤ ਉਪਰ ਬੁਲਾ ਕੇ ਰੋਜ਼ੇ ਖੁਲ੍ਹਵਾਏ। ਮੌਲਵੀ ਇਕਰਾਮਦੀਨ ਨੇ ਕਿਹਾ ਕਿ ਰਮਜ਼ਾਨ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਰੋਜ਼ਾ ਖੁਲਵਾਉਣਾ ਵੀ ਇੱਕ ਵੱਡੀ ਸੇਵਾ ਹੈ। ਸਿੱਖ ਪਰਿਵਾਰ ਨੇ ਇਹ ਸੇਵਾ ਕਰਕੇ ਸਮਾਜ ਚ ਚੰਗੀ ਉਦਾਹਰਨ ਪੇਸ਼ ਕੀਤੀ ਹੈ। ਜਦਕਿ ਸਿੱਖ ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰਨ ਵਾਲੇ ਅਵਤਾਰ ਸਿੰਘ ਔਜਲਾ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ। ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉਪਰ ਉਠ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅੱਜ ਉਹਨਾਂ ਨੇ ਰੋਜ਼ੇ ਖੁਲ੍ਹਵਾਏ ਤਾਂ ਬਹੁਤ ਖੁਸ਼ੀ ਹੋਈ।
previous post